ਬਾਬਾ ਬਕਾਲਾ, 13 ਅਪ੍ਰੈਲ (ਸੰਗਰਾਮੀ ਲਹਿਰ ਬਿਊਰੋ)- ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਹੇਠ ਇੱਕ ਵੱਡਾ ਜਥੇ ਅੱਜ ਸਿੰਘੂ ਬਾਰਡਰ ਲਈ ਰਵਾਨਾ ਹੋਇਆ। ਇਹ ਜਥਾ 14 ਅਪ੍ਰੈਲ ਨੂੰ ਸਿੰਘ ਬਾਰਡਰ ‘ਤੇ ਡਾ. ਬੀਆਰ ਅੰਬਡੇਕਰ ਜੀ ਦੇ ਜਨਮ ਦਿਵਸ ਮੌਕੇ ਹੋਣ ਵਾਲੇ ਸਮਾਗਮਾਂ ‘ਚ ਹਿੱਸਾ ਲਵੇਗਾ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਅਜਿਹੇ ਜਥੇ ਅੱਜ ਦਿਨ ਭਰ ਰਵਾਨਾ ਹੁੰਦੇ ਰਹਿਣਗੇ।
