ਤਰਨ ਤਾਰਨ : ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜ ਕੇ, ਗੱਜਣ ਸਿੰਘ ਨਾਰਲਾ, ਨਿਸ਼ਾਨ ਸਿੰਘ ਪਹੂਵਿੰਡ, ਅੰਗਰੇਜ਼ ਸਿੰਘ ਨਵਾਂ ਪਿੰਡ, ਲੱਖਾ ਸਿੰਘ ਸਰਪੰਚ, ਸਾਰਜ ਸਿੰਘ ਸਰਪੰਚ ਮੱਖੀ ਕਲਾਂ, ਸੰਤੋਖ ਸਿੰਘ ਮੱਖੀ ਕਲਾਂ, ਸੁਰਜੀਤ ਸਿੰਘ ਭਿੱਖੀਵਿੰਡ ਆਦਿ ਆਗੂਆਂ ਦੀ ਅਗਵਾਈ ਵਿਚ ਐਸ.ਐਸ.ਪੀ. ਤਰਨ ਤਾਰਨ ਨੂੰ ਮਿਲਿਆ | ਇਨ੍ਹਾਂ ਆਗੂਆਂ ਨੇ ਐਸ.ਐਸ.ਪੀ. ਦੇ ਧਿਆਨ ਵਿਚ ਲਿਆਉਂਦਿਆਂ ਪਿੰਡ ਮੱਖੀ ਦੀ ਹੱਡਾ ਰੋੜੀ ਜੋ ਕਿ ਪਿਛਲੇ ਪੰਜਾਹ ਸਾਲਾਂ ਤੋਂ ਪਿੰਡ ਮੱਖੀ ਕਲਾਂ ਦੇ ਮਜ਼ਦੂਰਾਂ ਦੇ ਨਾਮ ਹੈ, ਜਿਸ ਦੀਆਂ ਗਿਰਦਾਵਰੀਆਂ ਵੀ ਮਜ਼ਦੂਰਾਂ ਦੇ ਨਾਂ ਚੱਲ ਰਚਹੀਆਂ ਹਨ, ਜਿਸਦਾ ਬਕਾਇਦਾ ਤੌਰ ਤੇ ਕੇਸ ਜੱਜ ਮਨੀਸ਼ ਗਰਗ ਪੱਟੀ ਦੀ ਅਦਾਲਤ ਵਿਚ ਸਟੇ ਲਿਆ ਮਜ਼ਦੂਰਾਂ ਦੇ ਕੋਲ ਹੇ | ਐੱਸ.ਐੱਚ.ਓ. ਕੱਚਾ ਪੱਕਾ ਸਿਆਸੀ ਸ਼ਹਿ ਹੋਣ ਕਰਕੇ ਹੱਡਾ ਰੋੜੀ ਦੀ ਜਗ੍ਹਾ ਉਪਰ ਕੁਲਦੀਪ ਸਿੰਘ ਪੁੱਤਰ ਬੰਸਾ ਸਿੰਘ, ਜੈਮਲ ਸਿੰਘ ਪੁੱਤਰ ਬੰਸਾ ਸਿੰਘ ਕੌਮ ਜੱਟ ਵਾਸੀ ਮੱਖੀ ਕਲਾਂ ਨੂੰ ਹੱਡਾ ਰੋੜੀ ਦੀ ਜਗ੍ਹਾ ਉਪਰ ਰਾਤ ਦੇ ਸਮੇਂ ਉਥੇ ਝੋਨਾ ਲਗਾ ਦਿੱਤਾ ਗਿਆ | ਐੱਸ.ਐੱਚ.ਓ. ਕੱਚਾ ਪੱਕਾ ਨੇ ਨਿਯਮਾਂ ਨੂੰ ਛਿੱਕੇ ਉਪਰ ਟੰਗ ਕੇ ਕਾਨੂੰਨ ਦੀਆ ਧੱਜੀਆਂ ਉਡਾ ਰਿਹਾ ਹੈ | ਇਨ੍ਹਾਂ ਆਗੂਆਂ ਨੇ ਐੱਸ.ਐੱਸ.ਪੀ. ਕੋਲੋਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਬਣਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਜਾਵੇ ਅਤੇ ਹੱਡਾ ਰੋੜੀ ਕਬਜ਼ਾ ਬਹਾਲ ਕਰਵਾਇਆ ਜਾਵੇ | ਇਸ ਮੌਕੇ ਦਰਬਾਰਾ ਸਿੰਘ ਵਾਂ, ਹਰਜਿੰਦਰ ਸਿੰਘ ਚੂੰਘ, ਗੁਰਬੀਰ ਸਿੰਘ ਰਾਜੋਕੇ, ਸ਼ਾਮ ਲਾਲ ਭਗਵਾਨਪੁਰ, ਸੁਖਦੇਵ ਸਿੰਘ ਬੱਬੀ ਪਹਿਲਵਾਨ ਕੇ ਆਦਿ ਹਾਜ਼ਰ ਸਨ |