Now Reading
ਤਾਲਮੇਲ ਕਮੇਟੀ ਦੇ ਸੱਦੇ ‘ਤੇ ਦਾਣਾ ਮੰਡੀ ਨੌਸ਼ਹਿਰਾ ਪੰਨੂੰਆ ਵਿਖੇ ਕਿਸਾਨ ਮਾਰਚ ਕੀਤਾ

ਤਾਲਮੇਲ ਕਮੇਟੀ ਦੇ ਸੱਦੇ ‘ਤੇ ਦਾਣਾ ਮੰਡੀ ਨੌਸ਼ਹਿਰਾ ਪੰਨੂੰਆ ਵਿਖੇ ਕਿਸਾਨ ਮਾਰਚ ਕੀਤਾ

ਨੌਸ਼ਹਿਰਾ ਪੰਨੂੰਆ : ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ‘ਤੇ ਦਾਣਾ ਮੰਡੀ ਨੌਸ਼ਹਿਰਾ ਪੰਨੂੰਆ ਵਿਖੇ ਕਿਸਾਨ ਮਾਰਚ ਕੀਤਾ ਗਿਆ ਤੇ ਮਾਰਕੀਟ ਕਮੇਟੀ ਦੇ ਦਫ਼ਤਰ ਵਿਖੇ ਧਰਨਾ ਦਿੱਤਾ ਗਿਆ, ਜਿਸ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਬਲਵਿੰਦਰ ਸਿੰਘ ਫੈਲੋਕੇ, ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟ ਬੁੱਢਾ) ਦੇ ਆਗੂ ਸੋਹਣ ਸਿੰਘ ਸਭਰਾ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਅਮਰੀਕ ਸਿੰਘ ਚੋਹਲਾ ਨੇ ਕੀਤੀ¢ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪਰਗਟ ਸਿੰਘ ਜਾਮਾਰਾਏ, ਜੋਗਿੰਦਰ ਸਿੰਘ ਗੱਟੀ, ਬਲਦੇਵ ਸਿੰਘ ਧੂੰਦਾ ਨੇ ਕਿਹਾ ਕੇ ਭਾਜਪਾ ਦੀ ਮੋਦੀ ਸਰਕਾਰ ਕਿਸਾਨਾਂ ਦੀਆਂ ਫਸਲਾਂ ਦੇ ਐਲਾਨੇ ਭਾਆਂ ਦੇ ਮੁੱਦੇ ‘ਤੇ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਕਿਸਾਨ ਆਗੂਆਂ ਨੇ ਕਿਹਾ ਕਿ ਕਣਕ ਝੋਨੇ ਤੋਂ ਇਲਾਵਾ ਕਿਸੇ ਵੀ ਫਸਲ ਦੀ ਸਰਕਾਰੀ ਖ਼ਰੀਦ ਨਹੀ ਕੀਤੀ ਜਾਂਦੀ, ਜਿਸ ਕਾਰਨ ਕਿਸਾਨਾਂ ਦੀ ਮੰਡੀਆ ਵਿਚ ਭਾਰੀ ਲੁੱਟ ਹੁੰਦੀ ਹੈ | ਇਸ ਮੌਕੇ ਮਨਜੀਤ ਸਿੰਘ ਬੱਗੂ ਕੋਟ, ਬਲਵਿੰਦਰ ਸਿੰਘ ਦਦੇਹਰ, ਸਵਿੰਦਰ ਸਿੰਘ ਖੱਬੇ, ਅੰਗਰੇਜ਼ ਸਿੰਘ ਜੱਲੋਕੇ, ਸਤਵਿੰਦਰ ਸਿੰਘ ਨੌਸ਼ਹਿਰਾ, ਸੁਲੱਖਣ ਸਿੰਘ ਤੁੜ, ਬਲਦੇਵ ਸਿੰਘ ਪੰਡੋਰੀ, ਪਰਮਜੀਤ ਸਿੰਘ ਚੋਹਲਾ, ਪਰਮਜੀਤ ਸਿੰਘ ਕੋਟ ਸੁਖਦੇਵ ਸਿੰਘ ਜਵੰਦਾ, ਹੀਰਾ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ¢ ਸਟੇਜ ਸਕੱਤਰ ਦੇ ਫਰਜ਼ ਰੇਸ਼ਮ ਸਿੰਘ ਫੈਲੋਕੇ ਨੇ ਬਾਖੂਬੀ ਨਿਭਾਈ¢

Scroll To Top