Now Reading
ਜੇ ਪੀ ਐਮ ਓ ਵੱਲੋਂ ਪੁਲੀਸ ਜਬਰ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ

ਜੇ ਪੀ ਐਮ ਓ ਵੱਲੋਂ ਪੁਲੀਸ ਜਬਰ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ

ਬਠਿੰਡਾ: ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ ਜੇ ਪੀ ਐਮ ਓ ਵੱਲੋਂ ਬੀਤੇ ਕੱਲ੍ਹ ਭਗਤਾ ਭਾਈ ਕਾ ਵਿਖੇ ਆਪਣੀਆਂ ਵਾਜ਼ਬ ਮੰਗਾਂ ਲਓਈ ਸੰਘਰਸ਼ ਕਰੇ ਭੱਠਾ ਮਜ਼ਦੂਰਾਂ ‘ਤੇ ਕੀਤੇ ਗਏ ਵਹਿਸ਼ੀਆਨਾ ਪੁਲੀਸ ਜਬਰ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਗਈ ਹੈ । ਅੱਜ ਇਥੋਂ ਜਾਰੀ ਇੱਕ ਬਿਆਨ ਰਾਹੀਂ ਮੰਚ ਦੇ ਕਨਵੀਨਰਾਂ ਸਾਥੀ ਮਹੀਪਾਲ , ਪਰਕਾਸ਼ ਸਿੰਘ , ਦਰਸ਼ਨ ਸਿੰਘ ਫੁੱਲੋ ਮਿੱਠੀ , ਗੁਰਦੀਪ ਸਿੰਘ ਬਰਾੜ , ਮੇਜਰ ਸਿੰਘ ਦਾਦੂ ਨੇ ਉੱਚ ਅਧਿਕਾਰੀਆਂ ਤੋਂ ਦੋਸ਼ੀ ਪੁਲਿਸ ਕਰਮਚਾਰੀਆਂ ਖਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ । ਉਨ੍ਹਾਂ ਪੁਲੀਸ ਜਬਰ ਦੇ ਪੀੜਤ ਮਜ਼ਦੂਰਾਂ ਦੇ ਸਰਕਾਰੀ ਖਰਚੇ ‘ਤੇ ਮੁਕੰਮਲ ਇਲਾਜ਼ ਅਤੇ ਢੁਕਵੇਂ ਮੁਆਵਜ਼ੇ ਦੀ ਮੰਗ ਵੀ ਕੀਤੀ । ਆਗੂਆਂ ਨੇ ਜਬਰ ਲਈ ਜਿੰਮੇਵਾਰ ਭੱਠਾ ਮਾਲਕਾਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ।

Scroll To Top