Now Reading
ਜਨਵਾਦੀ ਇਸਤਰੀ ਸਭਾ ਵੱਲੋਂ ਸਰਕਾਰਾਂ ਖ਼ਿਲਾਫ਼ ਮੁਜ਼ਾਹਰਾ

ਜਨਵਾਦੀ ਇਸਤਰੀ ਸਭਾ ਵੱਲੋਂ ਸਰਕਾਰਾਂ ਖ਼ਿਲਾਫ਼ ਮੁਜ਼ਾਹਰਾ

ਸ੍ਰੀ ਮੁਕਤਸਰ ਸਾਹਿਬ : ਜਨਵਾਰੀ ਇਸਤਰੀ ਸਭਾ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਨੀਲਮ ਘੁਮਾਣ, ਜ਼ਿਲ੍ਹਾ  ਪ੍ਰਧਾਨ ਪਰਮਜੀਤ ਕੌਰ ਸੰਗਰਾਨਾ, ਗੁਰਮੀਤ ਕੌਰ ਬੀੜ ਸਰਕਾਰ, ਗੁਰਮੀਤ ਕੌਰ ਬੱਲ, ਸੁਖਜੀਤ ਕੌਰ ਭੂੰਦੜ, ਜਗਜੀਤ ਸਿੰਘ ਜੱਸੇਆਣਾ, ਹਰਜੀਤ ਸਿੰਘ ਮਦਰਸਾ, ਜਸਵਿੰਦਰ ਸਿੰਘ ਸੰਗੂਧੋਣ  ਹੋਰਾਂ ਨੇ ਕੇਂਦਰ ਸਰਕਾਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਰਾਜ ਵਿੱਚ ਔਰਤਾਂ ’ਤੇ ਜਬਰ ਵਿੱਚ ਭਾਰੀ ਵਾਧਾ ਹੋਇਆ ਹੈ। ਨਾ ਘੱਟ ਗਿਣਤੀ ਸੁਰੱਖਿਅਤ ਹੈ ਤੇ ਨਾ ਹੀ ਦਲਿਤ। ਦੇਸ਼ ਵਿਚ ਵੱਡੀ ਪੱਧਰ ’ਤੇ ਸਾਮਰਾਜੀ ਲੁੱਟ ਹੋ ਰਹੀ ਹੈ। ਮਨੂਵਾਦੀ ਵਿਚਾਰਧਾਰਾ ਤੇ ਆਰਐਸਐਸ. ਦਾ ਏਜੰਡਾ ਦੇਸ਼ ਵਿਚ ਲਾਗੂ ਕੀਤਾ ਜਾ ਰਿਹਾ ਹੈ। ਔਰਤਾਂ ਪ੍ਰਭਾਵਿਤ ਹੋ ਰਹੀਆਂ ਹਨ। ਘੱਟਗਿਣਤੀਆਂ ਦਾ ਘਾਣ ਕੀਤਾ ਜਾ ਰਿਹਾ ਹੈ। ਪੰਜਾਬ ਦੀ ਕੈਪਟਨ ਸਰਕਾਰ ਨੇ ਵੀ ਕੋਈ ਚੋਣ ਵਾਅਦਾ ਪੂਰਾ ਨਹੀਂ ਕੀਤਾ। ਲੋਕ ਸਰਕਾਰ ਦੀਆਂ ਆਰਥਿਕ ਨੀਤੀਆਂ ਤੋਂ ਖ਼ਫਾ ਹੋ ਕੇ ਧਰਨੇ ਮੁਜ਼ਾਹਰੇ ਲਈ ਮਜਬੂਰ ਹਨ। ਇਸ ਮੌਕੇ ਕਿਸਮਤ ਸਿੰਘ ਦੂਹੇਵਾਲਾ, ਕਰਮ ਸਿੰਘ ਮਦਰਸਾ ਤੇ ਕਾਕੂ ਸਿੰਘ ਬਧਾਈ ਵੀ ਮੌਜੂਦ ਸਨ।

Scroll To Top