Now Reading
ਜਨਵਾਦੀ ਇਸਤਰੀ ਸਭਾ ਨੇ ਮੀਿਟੰਗ ਕੀਤੀ

ਜਨਵਾਦੀ ਇਸਤਰੀ ਸਭਾ ਨੇ ਮੀਿਟੰਗ ਕੀਤੀ

ਜਲੰਧਰ- ਜਨਵਾਦੀ ਇਸਤਰੀ ਸਭਾ ਪੰਜਾਬ ਵਲੋਂ ਸੰਤੋਖਪੁਰਾ ਜਲੰਧਰ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿੱਚ 17 ਫਰਵਰੀ ਅਤੇ 8 ਮਾਰਚ ਵਿੱਚ ਸਭਾ ਵੱਲੋਂ ਵੱਡੀ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ। ਇਹ ਮੀਟਿੰਗ ਬੀਬੀ ਪਾਰਵਤੀ, ਨੀਲਮ ਅਤੇ ਕੰਚਨ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿਚ ਉਚੇਚੇ ਤੌਰ ‘ਤੇ ਪਹੁੰਚੇ ਸਭਾ ਦੀ ਜਨਰਲ ਸਕੱਤਰ ਨੀਲਮ ਘੁਮਾਣ ਨੇ ਮੀਟਿੰਗ ‘ਚ ਪਹੁੰਚੀਆਂ ਔਰਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਜਿਕ ਤਾਣਾਬਾਣਾ ਹੀ ਔਰਤ ਵਿਰੋਧੀ ਹੈ। ਇੱਥੇ ਔਰਤ ਨਾਲ ਜਨਮ ਤੋਂ ਹੀ ਵਿਤਕਰਾ ਹੁੰਦਾ ਹੈ। ਸਾਰੀ ਉਮਰ ਥਾਂ ਥਾਂ ਤੇ ਉਹ ਵਿਤਕਰੇ, ਜਬਰ, ਜਿਣਸੀ ਹਮਲੇ ਦਾ ਸ਼ਿਕਾਰ ਹੁੰਦੀ ਹੈ। ਮੌਜੂਦਾ ਸਮੇਂ ‘ਚ ਜਿਸ ਤਰ੍ਹਾਂ ਦਾ ਵਿਕਾਸ ਸਰਕਾਰਾਂ ਕਰ ਰਹੀਆਂ ਹਨ, ਜਿਸ ਨਾਲ ਵੱਡੀਆਂ ਵੱਡੀਆਂ ਕੰਪਨੀਆਂ ਦੇਸ਼ ‘ਚ ਆ ਰਹੀਆਂ ਹਨ ਦੇਖਣ ‘ਚ ਲੱਗਦਾ ਹੈ ਕਿ ਅੱਜ ਔਰਤਾਂ ਪੜ੍ਹ ਲਿਖ ਕੇ ਆਪਣੇ ਪੈਰਾਂ ‘ਤੇ ਖੜੀਆਂ ਹੋ ਗਈਆਂ ਹਨ। ਲੇਕਿਨ ਅੱਜ ਹਿੰਦੂਸਤਾਨ ‘ਚ 90% ਔਰਤਾਂ ਗਰੀਬੀ, ਬੇਰੁਜ਼ਗਾਰੀ ਦਾ ਸ਼ਿਕਾਰ ਹਨ ਅਤੇ ਔਰਤਾਂ ਉਪਰ ਜਿਣਸੀ ਹਮਲੇ, ਘਰੇਲੂ ਹਿੰਸਾ ਅੱਜ ਵੀ ਵੱਡੀ ਗਿਣਤੀ ਵਿਚ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ। ਔਰਤਾਂ ਦੀ ਸੁਰੱਖਿਆ ਲਈ ਬਣੇ ਕਾਨੂੰਨ ਕਾਗਜਾਂ ਤੱਕ ਹੀ ਸੀਮਤ ਹਨ। ਉਨ੍ਹਾਂ ਅੱਗੇ ਕਿਹਾ ਕਿ ਔਰਤਾਂ ਦੀਆਂ ਦਰਪੇਸ਼ ਮੁਸ਼ਕਲਾਂ ਉਹਨਾਂ ਦੀ ਬੰਦ ਖਲਾਸੀ ਲਈ ਔਰਤਾਂ ਨੂੰ ਜਥੇਬੰਦ ਹੋਣਾ ਅੱਜ ਸਮੇਂ ਦੀ ਮੁੱਖ ਲੋੜ ਹੈ, ਜਿਸਨੂੰ ਜਨਵਾਦੀ ਇਸਤਰੀ ਸਭਾ ਔਰਤਾਂ ਨੂੰ ਜਥੇਬੰਦ ਕਰਨ ਵਿਚ ਅਹਿਮ ਭੂਮਿਕਾ ਨਿਭਾਅ ਰਹੀ ਹੈ। ਨੀਲਮ ਘੁਮਾਣ ਦੇ ਅੱਗੇ ਕਿਹਾ ਕਿ ਕਾਲਾ ਕਾਨੂੰਨ ਵਿਰੋਧੀ ਜਨਤਕ ਜਥੇਬੰਦੀਆਂ ਦਾ ਤਾਲਮੇਲ ਫਰੰਟ ਵਲੋਂ 17 ਫਰਵਰੀ ਨੂੰ ਜਲੰਧਰ ਵਿਖੇ ਮਾਝਾ ਜੋਨ ਦੀ ਰੈਲੀ ਅਤੇ 8 ਮਾਰਚ ਨੂੰ ਕੌਮਾਂਤਰੀ ਇਸਤਰੀ ਦਿਵਸ ਤੇ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋ ਰਹੇ ਸੂਬਾਈ ਇਕੱਠ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਸੁਮਨ, ਬਿੰਦੂ, ਮੀਰਾ, ਪੂਨਮ ਦੇਵੀ, ਮਮਤਾ, ਪੂਜਾ, ਸ਼ਿਵਾਨੀ, ਸ਼ਰਮੀਲਾ, ਚੰਦਰਾਵਤੀ, ਮੀਨਾ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

Scroll To Top