ਗੁਰਦਾਸਪੁਰ, 25 ਜੂਨ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ 26 ਜੂਨ ਨੂੰ ਕਿਸਾਨ ਬਚਾਓ-ਲੋਕ ਰਾਜ ਬਚਾਓ ਦਿਵਸ ਮਨਾਉਣ ਹਿਤ ਵੱਡੀ ਗਿਣਤੀ ‘ਚ ਕਿਸਾਨ, ਮਜ਼ਦੂਰ, ਲੇਖਕ ਤੇ ਮੁਲਾਜ਼ਮ ਮੁਹਾਲੀ ਫੇਜ਼ 8 ਅੰਬ ਸਾਹਿਬ ਗੁਰਦੁਆਰੇ ਇਕੱਤਰ ਹੋਣਗੇ। ਜਿਸ ਉਪਰੰਤ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਪੰਜਾਬ ਦੇ ਗਵਰਨਰ ਨੂੰ ਇੱਕ ਮੰਗ ਪੱਤਰ ਦਿੱਤਾ ਜਾਵੇਗਾ। ਅੱਜ ਮੋਰਚੇ ‘ਚ ਸ਼ਾਮਲ ਆਗੂਆਂ ਨੇ ਕੱਲ੍ਹ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।
ਅੱਜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਲਖਵਿੰਦਰ ਸਿੰਘ, ਮੱਖਣ ਸਿੰਘ, ਗੁਰਮੀਤ ਸਿੰਘ, ਜਗਨਦੀਪ ਸਿੰਘ ਨੇ 184ਵੇਂ ਜਥੇ ਦੇ ਰੂਪ ‘ਚ ਭੁੱਖ ਹੜਤਾਲ ਰੱਖੀ।
ਚੰਡੀਗੜ੍ਹ ਕੂਚ ਕਰਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ