
ਅਜਨਾਲਾ- ਜਮਹੂਰੀ ਕਿਸਾਨ ਸਭਾ ਵੱਲੋਂ ਅਜਨਾਲਾ ਦੀ ਖੰਡ ਮਿੱਲ ਵੱਲੋਂ ਕਲੰਡਰ ਮੁਤਾਬਿਕ ਪਰਚੀਆਂ ਜਾਰੀ ਨਾ ਕਰਨ ਦੇ ਰੋਸ ਵਜੋਂ ਰੋਸ ਮੁਜ਼ਹਾਰਾ ਕੀਤਾ ਗਿਆ। ਇਸ ਦੀ ਅਗਵਾਈ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਗੁਰਨਾਮ ਸਿੰਘ ਉਮਰਪੁਰਾ, ਵਿਰਸਾ ਸਿੰਘ ਟਪਿਆਲਾ, ਸੁਰਜੀਤ ਸਿੰਘ ਦੁਧਾਰਾਏ ਨੇ ਕੀਤੀ। ਇਕੱਠੇ ਹੋਏ ਕਿਸਾਨਾਂ ਨੇ ਸ਼ਹਿਰ ਦੇ ਬਜ਼ਾਰਾਂ ‘ਚ ਰੋਸ ਮੁਜ਼ਹਾਰਾ ਕੀਤਾ।