ਬਠਿੰਡਾ : ਚਾਰ ਖੱਬੀਆਂ ਪਾਰਟੀਆਂ ਸੀ ਪੀ ਆਈ, ਸੀ ਪੀ ਆਈ (ਐਮ), ਆਰ ਐਮ ਪੀ ਆਈ, ਸੀ ਪੀ ਆਈ (ਐਮ ਐਲ) ਲਿਬਰੇਸ਼ਨ ਦੇ ਜਿਲ੍ਹਾ ਆਗੂਆਂ ਦੀ ਸਾਂਝੀ ਮੀਟਿੰਗ ਅੱਜ ਸੀ ਪੀ ਆਈ ਦਫਤਰ ਬਠਿੰਡਾਿ ਵਿਖੇ ਸਾਥੀ ਹਰਨੇਕ ਸਿੰਘ ਆਲੀਕੇ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਨ ਲਈ ਸਾਥੀ ਜਗਜੀਤ ਸਿੰਘ ਜੋਗਾ (ਮੈਂਬਰ ਕੌਮੀ ਕੌਂਸਲ ਸੀ ਪੀ ਆਈ), ਮਹੀਪਾਲ (ਮੈਂਬਰ ਕੇਂਦਰੀ ਕਮੇਟੀ ਆਰ ਐਮ ਪੀ ਆਈ), ਹਰਵਿੰਦਰ ਸੇਮਾ (ਮੈਂਬਰ ਸੂਬਾ ਸਕੱਤਰੇਤ ਲਿਬਰੇਸ਼ਨ), ਐਡਵੋਕੇਟ ਗੁਰਦੇਵ ਸਿੰਘ ਬਾਂਡੀ (ਮੈਂਬਰ ਸੂਬਾ ਕਮੇਟੀ ਸੀ ਪੀ ਆਈ ਐਮ) ਉਚੇਚੇ ਪੁੱਜੇ। ਮੀਟਿੰਗ ਵਲੋਂ ਜਿਲ੍ਹਾ ਨਿਵਾਸੀਆਂ, ਵਿਸ਼ੇਸ਼ ਕਰਕੇ ਮਿਹਨਤੀ ਵਰਗਾਂ ਨੂੰ ਭਲਕੇ 10 ਸਤੰਬਰ ਨੂੰ ਖੱਬੀਆਂ ਪਾਰਟੀਆਂ ਦੇ ਦੇਸ਼ਵਿਆਪੀ ਬੰਦ ਦੇ ਸੱਦੇ ਪ੍ਰਤੀ ਹਾਂ ਪੱਖੀ ਹੁੰਗਾਰਾ ਭਰਦਿਆਂ ਇਸ ਬੰਦ ਦੀ ਸਫਲਤਾ ਲਈ ਲਾਮਿਸਾਲ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ। ਉਕਤ ਬੰਦ ਦਾ ਸੱਦਾ ਆਮ ਲੋਕਾਂ ਦਾ ਜੀਵਨ ਦੂਭਰ ਕਰਨ ਵਾਲੇ ਡੀਜ਼ਲ ਪੈਟਰੋਲ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਬੇਤਹਾਸ਼ਾ ਵਾਧੇ, ਛਾਲਾਂ ਮਾਰ ਕੇ ਵਧ ਰਹੀ ਮਹਿੰਗਾਈ, ਰਾਫੇਲ ਘੁਟਾਲੇ, ਮਨੁੱਖੀ ਅਧਿਕਾਰ ਕਾਰਕੁੰਨਾਂ ਦੀ ਗ੍ਰਿਫਤਾਰੀ ਅਤੇ ਜਮਹੂਰੀਅਤ ਤੇ ਸੈਕੂਲਰਿਜ਼ਮ ‘ਤੇ ਨਿੱਤ ਵਧਦੇ ਫਾਸ਼ੀਵਾਦੀ ਹਮਲਿਆਂ ਦੇ ਖਾਤਮੇ ਲਈ ਦਿੱਤਾ ਗਿਆ ਹੈ। ਮੀਟਿੰਗ ਵਲੋਂ ਫੈਸਲਾ ਕੀਤਾ ਗਿਆ ਕਿ 10 ਸਤੰਬਰ ਨੂੰ ਸਥਾਨਕ ਸ਼ਹਿਰ ਵਿੱਚ ਉਕਤ ਅਲਾਮਤਾਂ ਲਈ ਮੁੱਖ ਜਿੰਮੇਵਾਰ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇ ਗਾ ਜੋ ਅਮਰੀਕ ਸਿੰਘ ਰੋੜ ਤੋਂ ਸ਼ੁਰੂ ਹੋ ਕੇ ਮੁੱਖ ਬਜਾਰਾਂ ਵਿੱਚ ਦੀ ਹੁੰਦਾ ਹੋਇਆ ਬਸ ਅੱਡੇ ਪੁੱਜ ਕੇ ਸੰਪੰਨ ਹੋਵੇਗਾ।
ਮੀਟਿੰਗ ਵਿੱਚ ਸਾਥੀ ਬਲਕਰਨ ਸਿੰਘ ਬਰਾੜ, ਜਸਵੀਰ ਕੌਰ ਸਰਾਂ, ਚੰਦ ਸਿੰਘ ਬੰਗੀ, ਗੁਰਚਰਨ ਸਿੰਘ ਚੌਹਾਨ, ਪਰਕਾਸ਼ ਸਿੰਘ ਪਾਸ਼ਾ, ਸਤਪਾਲ ਗੋਇਲ, ਮਲਕੀਤ ਸਿੰਘ, ਪ੍ਰਿਤਪਾਲ ਸਿੰਘ ਰਾਮਪੁਰਾ, ਹਰਬੰਸ ਸਿੰਘ ਬਠਿੰਡਾ ਆਦਿ ਸਾਥੀ ਸ਼ਾਮਲ ਹੋਏ। ਮੀਟਿੰਗ ਵਿੱਚ ਸ਼ਾਮਲ ਆਗੂਆਂ ਵੱਲੋਂ ਸਮੂਹ ਮਿਹਨਤੀ ਤੇ ਇਨਸਾਫ ਪਸੰਦ ਲੋਕਾਂ ਤੇ ਸੰਸਥਾਵਾਂ ਨੂੰ ਉਕਤ ਸਮੁੱਚੇ ਸੰਘਰਸ਼ ਚ ਸਰਵਪੱਖੀ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ।