Now Reading
ਕਾਹਨੂੰਵਾਲ ਵਿਖੇ ਦਿਹਾਤੀ ਮਜ਼ਦੂਰਾਂ ਵੱਲੋਂ ਧਰਨਾ

ਕਾਹਨੂੰਵਾਲ ਵਿਖੇ ਦਿਹਾਤੀ ਮਜ਼ਦੂਰਾਂ ਵੱਲੋਂ ਧਰਨਾ

ਕਾਹਨੂੰਵਾਲ – ਦਿਹਾਤੀ ਮਜ਼ਦੂਰ ਸਭਾ ਦੇ ਸੱਦੇ ‘ਤੇ ਅੱਜ ਬਲਾਕ ਕਾਹਨੂੰਵਾਲ ਵਿੱਖੇ ਜੋਹਨ ਭੈਣੀਮੀਆਂ ਖਾਂ ਅਤੇ ਨੀਲਮ ਘੁਮਾਣ ਦੀ ਅਗਵਾਈ ਵਿੱਚ ਬੀ.ਡੀ.ਪੀ.ਓ ਦਫਤਰ ਵਿਖੇ ਸਭਾ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਉਪਰੰਤ ਮੰਗ ਪੱਤਰ ਦਿੱਤਾ ਗਿਆ। ਇਸ ਸਮੇਂ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਗੁਰਦਿਆਲ ਸਿੰਘ ਘੁਮਾਣ ਨੇ ਕਿਹਾ ਕਿ ਮਜ਼ਦੂਰਾਂ ਤੇ ਹੋ ਰਹੇ ਪੁਲਿਸ ਜਬਰ ਨੂੰ ਠੱਲ੍ਹ ਪਾਈ ਜਾਵੇ, ਜ਼ਮੀਨੀ ਸੁਧਾਰ ਲਾਗੂ ਕਰਕੇ ਵਾਧੂ ਜ਼ਮੀਨ ਬੇਜ਼ਮੀਨੇ ਮਜ਼ਦੂਰਾਂ ਵਿੱਚ ਵੰਡੀ ਜਾਵੇ, ਦਲਿਤਾਂ ਉੱਪਰ ਜਾਤ ਅਧਾਰਿਤ ਜਬਰ ਬੰਦ ਕੀਤਾ ਜਾਵੇ। ਮਨਰੇਗਾ ਦਿਹਾੜੀ 600 ਰੁਪਏ ਕੀਤੀ ਜਾਵੇ ਅਤੇ ਘਰ ਦੇ ਸਾਰੇ ਮੈਂਬਰਾਂ ਨੂੰ ਸਾਰਾ ਸਾਲ ਕੰਮ ਦੀ ਗਾਰੰਟੀ ਦਿੱਤੀ ਜਾਵੇ ਅਤੇ ਮਨਰੇਗਾ ਦੀ ਬਕਾਇਆਂ ਰਾਸ਼ੀ ਤੁਰੰਤ ਦਿੱਤੀ ਜਾਵੇ। ਪਿੰਡਾਂ ਵਿੱਚ ਸ਼ਾਮਲਾਟ ਅਤੇ ਲੰਮੇ ਸਮੇਂ ਤੋਂ ਕਾਬਜ ਮਜ਼ਦੂਰਾਂ ਨੂੰ ਉਹਨਾਂ ਦੇ ਮਾਲਕਾ ਹੱਕ ਦਿੱਤੇ ਜਾਣ। ਘੁਮਾਣ ਨੇ ਅੱਗੇ ਕਿਹਾ ਕਿ ਦਿਹਾਤੀ ਮਜ਼ਦੂਰ ਸਭਾ ਦੀ ਬੜੇ ਲੰਮੇ ਸਮੇਂ ਤੋਂ ਇਹ ਮੰਗ ਰਹੀ ਹੈ ਕਿ ਗਰੀਬ ਅਤੇ ਬੇਜ਼ਮੀਨੇ ਲੋਕਾਂ ਨੂੰ ਸਰਕਾਰ ਦਸ-ਦਸ ਮਰਲੇ ਦੇ ਪਲਾਟ ਦੇਵੇ ਅਤੇ ਘਰ ਬਣਾਉਣ ਲਈ ਤਿੰਨ-ਤਿੰਨ ਲੱਖ ਰੁਪਏ ਦੀ ਗਰਾਂਟ ਦੇਵੇ। ਇਸ ਸੰਬੰਧੀ ਫਾਰਮ ਵੀ ਬੀਡੀਪੀਓ ਦਫਤਰ ਜਮਾਂ ਕਰਵਾਏ ਗਏ ਹਨ। ਘੁਮਾਣ ਨੇ ਕਿਹਾ ਕਿ ਸਭਾ ਕੈਪਟਨ ਸਰਕਾਰ ਤੋਂ ਮੰਗ ਕਰਦੀ ਹੈ ਕਿ ਜਲਦੀ ਤੋਂ ਜਲਦੀ ਪਲਾਟਾਂ ਦੀਆਂ ਇਨਕੁਇਰੀਆਂ ਕਰਕੇ ਲੋਕਾਂ ਨੂੰ ਪਲਾਟ ਦਿੱਤੇ ਜਾਣ। ਇਸ ਮੌਕੇ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਜਨਰਲ ਸਕੱਤਰ ਨੀਲਮ ਘੁਮਾਣ ਨੇ ਵੀ ਇੱਕਠ ਨੂੰ ਸੰਬੋਧਨ ਕੀਤਾ। ਇਹਨਾਂ ਤੋਂ ਇਲਾਵਾਂ ਇੱਕਠ ਨੂੰ ਰੋਜੀ, ਪਰਮਜੀਤ, ਰਜੀਆਂ, ਰਾਜਨ ਸਲਹੋਤਰਾ, ਹਜੂਰਾ ਮਸੀਹ, ਸਲੋਮੀ, ਛਿੰਦੀ, ਦੇਭੀ, ਬਲਦੇਵ ਸਿੰਘ ਨੇ ਵੀ ਸੰਬੋਧਨ ਕੀਤਾ।

Scroll To Top