Now Reading
ਕਮਿਊਨਿਸਟ ਆਗੂਆਂ ਦੀ ਬਰਸੀ ਮਨਾਈ

ਕਮਿਊਨਿਸਟ ਆਗੂਆਂ ਦੀ ਬਰਸੀ ਮਨਾਈ

ਤਰਨ ਤਾਰਨ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਵੱਲੋਂ ਅੱਤਵਾਦੀਆਂ ਹੱਥੋ ਸ਼ਹੀਦ ਕੀਤੇ ਗਏ ਉੱਘੇ ਕਮਿਊਨਿਸਟ ਆਗੂ ਸ਼ਹੀਦ ਦੀਪਕ ਧਵਨ ਅਤੇ ਸਾਥੀਆ ਦੀ ਯਾਦ ਵਿੱਚ ਵਿਸ਼ਾਲ ਕਾਨਫ਼ਰੰਸ ਪਾਲਿਕਾ ਬਜ਼ਾਰ ਵਿਖੇ ਕੀਤੀ ਗਈ।।ਇਸ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਮੁਖਤਾਰ ਸਿੰਘ ਮੱਲਾ, ਬਲਬੀਰ ਸੂਦ, ਦਲਜੀਤ ਸਿੰਘ ਦਿਆਲਪੁਰਾ, ਬਲਦੇਵ ਸਿੰਘ ਪੰਡੋਰੀ, ਸੁਲੱਖਣ ਸਿੰਘ ਤੁੜ ਆਦਿ ਆਗੂਆਂ ਨੇ ਕੀਤੀ। ਕਾਨਫ਼ਰੰਸ ਵਿੱਚ ਜੁੜੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਆਰ ਐਮ ਪੀ ਆਈ ਦੇ ਕੁੱਲ ਹਿੰਦ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਸ਼ਹੀਦ ਹੋਏ ਅਤੇ ਵਿੱਛੜ ਚੁੱਕੇ ਸਾਥੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕੇ ਇਨ੍ਹਾਂ ਮਹਾਨ ਸ਼ਹੀਦਾਂ ਨੇ ਫ਼ਿਰਕਾਪ੍ਰਸਤ ਤਾਕਤਾਂ ਖ਼ਿਲਾਫ਼ ਲੜਦਿਆਂ ਆਪਸੀ ਭਾਈਚਾਰੇ ਅਤੇ ਦੇਸ਼ ਦੀ ਏਕਤਾ ਅਖੰਡਤਾ ਦੀ ਰਾਖੀ ਕੀਤੀ ਸੀ।ਪਰੰਤੂ ਦੇਸ਼ ਦੀ ਰਾਜ ਸੱਤਾ ‘ਤੇ ਕਾਬਜ਼ ਮੋਦੀ ਸਰਕਾਰ ਲੋਕਾਂ ਦੇ ਭਾਈਚਾਰੇ ਨੂੰ ਤੋੜ ਕੇ ਫ਼ਿਰਕੇਦਾਰਾਨਾ ਤਣਾਅ ਪੈਦਾ ਕਰ ਰਹੀ ਹੈ।।ਆਰ ਐਸ ਐਸ ਦੀ ਅਗਵਾਈ ਹੇਠ ਘੱਟ ਗਿਣਤੀਆਂ, ਦਲਿਤਾਂ ਅਤੇ ਔਰਤਾਂ ‘ਤੇ ਹਮਲੇ ਕੀਤੇ ਜਾ ਰਹੇ ਹਨ ਅਤੇ ਜਬਰ ਵੱਧ ਰਿਹਾ ਹੈ।।ਸਾਥੀ ਪਾਸਲਾ ਨੇ ਮੋਦੀ ਦੇ ਵਿਕਾਸ ਮਾਡਲ ਬਾਰੇ ਬੋਲਦਿਆਂ ਕਿਹਾ ਤੇਲ ਡੀਜ਼ਲ ਅਤੇ ਪਟਰੋਲ ਦੀਆਂ ਕੀਮਤਾਂ ਦੇ ਵਾਧੇ ਕਾਰਨ ਆਮ ਲੋਕਾਂ ਦੀ ਜੇਬ ‘ਚੋ ਕਰੋੜਾ ਅਰਬਾਂ ਰੁਪਏ ਕੱਢ ਕੇ ਕਾਰਪੋਰੇਟ ਘਰਾਣਿਆਂ ਦੀਆਂ ਤਜੌਰੀਆਂ ਭਰੀਆਂ ਜਾ ਰਹੀਆਂ ਹਨ।।ਖੇਤੀ ਸੰਕਟ ਦੇ ਭੰਨੇ ਕਰਜ਼ੇ ਦੀ ਮਾਰ ਹੇਠ ਕਿਸਾਨ ਮਜ਼ਦੂਰ ਹਰ ਰੋਜ਼ ਖੁਦਕੁਸ਼ੀਆਂ ਕਰ ਰਹੇ ਹਨ।ਅਤੇ ਕਿਸਾਨ ਖੇਤੀ ਕਿੱਤੇ ‘ਚੋ ਬਾਹਰ ਜਾ ਰਹੇ ਹਨ।।ਨੋਟ ਬੰਦੀ ਅਤੇ ਜੀ ਐਸ ਟੀ ਨੇ ਛੋਟੇ ਕਾਰੋਬਾਰ ਤਬਾਹ ਕਰ ਦਿੱਤੇ ਹਨ।।ਬੇਰੁਜ਼ਗਾਰੀ ਅਤੇ ਮਹਿੰਗਾਈ ਲੋਕਾਂ ਲਈ ਵੱਡੀ ਸਮੱਸਿਆ ਬਣੀ ਹੋਈ ਹੈ।।ਉਨ੍ਹਾ ਅੱਗੇ ਕਿਹਾ ਕੇ ਬਦਲਵੀਂ ਨੀਤੀ ਰਾਹੀ ਕਾਰਪੋਰੇਟ ਘਰਾਣਿਆ ਦੇ ਨਿੱਜੀ ਮੁਨਾਫ਼ਿਆਂ ‘ਤੇ ਰੋਕ ਲਾਕੇ ਸਮਾਜਿਕ ਸੇਵਾਵਾਂ ਨੂੰ ਹੱਥ ਵਿੱਚ ਲੈ ਕੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ।ਅਤੇ ਦੇਸ਼ ਭਗਤਾਂ ਦੇ ਸੁਫ਼ਨਿਆਂ ਦਾ ਬਰਾਬਰਤਾ ਵਾਲਾ ਸਮਾਜ ਸਿਰਜਿਆ ਜਾ ਸਕਦਾ ਹੈ। ਸਾਥੀ ਪਾਸਲਾ ਨੇ ਕਿਹਾ ਕੇ ਲੜਾਈ ਦੇ ਮੈਦਾਨ ਵਿੱਚ ਲੋਕਾਂ ਨੂੰ ਅਸਲੀ ਮਿੱਤਰ ਅਤੇ ਦੁਸ਼ਮਣ ਦੀ ਪਛਾਣ ਕਰਨ ਦੀ ਲੋੜ ਹੈ।।ਉਨ੍ਹਾ ਕਿਹਾ ਕੇ ਅਕਾਲੀ ਭਾਜਪਾ ਦੇ ਰਾਜ ਅਤੇ ਸੱਤਾ ਦੇ ਅਹੁਦਿਆਂ ਦਾ ਅਨੰਦ ਮਾਨਣ ਵਾਲੇ ਲੋਕ ਆਪਣੇ ਸਵਾਰਥੀ ਹਿੱਤਾਂ ਖ਼ਾਤਰ ਕਿਸਾਨੀ ਅੰਦੋਲਨ ਦੇ ਨਾਂ ਉੱਪਰ ਪੇਂਡੂ ਅਤੇ ਸ਼ਹਿਰੀ ਲੋਕਾਂ ਵਿੱਚ ਪਾੜਾ ਪਾ ਰਹੇ ਹਨ।।ਇਸ ਨਾਲ ਦੁੱਧ ਸਬਜ਼ੀਆਂ ਪੈਦਾ ਕਰਦੇ ਛੋਟੇ ਕਿਸਾਨ ਅਤੇ ਵੇਚ ਕੇ ਗੁਜ਼ਾਰਾ ਕਰਦੇ ਦੁਕਾਨਦਾਰ ਅਤੇ ਮਜ਼ਦੂਰ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾ, ਬੁੱਕਲ ਵਿੱਚ ਬੈਠੇ ਦਾਨੇ ਦੁਸ਼ਮਣਾਂ ਤੋ ਬਚਣ ਲਈ ਕਿਹਾ। ਪਾਰਟੀ ਦੇ ਸੂਬਾ ਪ੍ਰਧਾਨ ਰਤਨ ਸਿੰਘ ਰੰਧਾਵਾ ਅਤੇ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕੇ ਸਾਥੀ ਧਵਨ ਦੀ ਵਿਦਵਤਾ ਅਤੇ ਮਜ਼ਦੂਰਾਂ ਕਿਸਾਨਾਂ ਦੇ ਹੱਕਾਂ ਲਈ ਲਈ ਲੜਨ ਦੀ ਲਗਨ ਨੇ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ।।ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਪਰਗਟ ਸਿੰਘ ਜਾਮਾਰਾਏ, ਜ਼ਿਲ੍ਹਾ ਸਕੱਤਰੇਤ ਮੈਂਬਰ ਮਾ. ਅਰਸਾਲ ਸਿੰਘ ਸੰਧੂ, ਚਮਨ ਲਾਲ ਦਰਾਜਕੇ, ਧਰਮ ਸਿੰਘ ਪੱਟੀ, ਚਰਨਜੀਤ ਸਿੰਘ ਬਾਠ, ਡਾ. ਅਜੈਬ ਸਿੰਘ ਜਹਾਗੀਰ, ਮਨਜੀਤ ਸਿੰਘ ਬੱਗੂ ਕੋਟ, ਦਾਰਾ ਸਿੰਘ ਮੁੰਡਾ ਪਿੰਡ, ਜਸਬੀਰ ਸਿੰਘ ਵੈਰੋਵਾਲ, ਬਲਦੇਵ ਸਿੰਘ ਭੈਲ, ਨਿਰਪਾਲ ਸਿੰਘ ਜੌਣੇਕੇ, ਜਰਨੈਲ ਸਿੰਘ ਦਿਆਲਪੁਰ, ਮਾ. ਹਰਭਜਨ ਸਿੰਘ ਚੂਸਲੇਵੜ, ਸਤਪਾਲ ਪੱਟੀ, ਕਰਮ ਸਿੰਘ ਫਤਿਆਬਾਦ, ਵਿਆਪਕ ਧਵਨ, ਭੈਣਜੀ ਇੰਦੂ ਧਵਨ ਆਦਿ ਆਗੂਆਂ ਨੇ ਸੰਬੋਧਨ ਕੀਤਾ।।ਸਟੇਜ ਸਕੱਤਰ ਦੇ ਫ਼ਰਜ਼ ਸੂਬਾ ਕਮੇਟੀ ਮੈਂਬਰ ਜਸਪਾਲ ਸਿੰਘ ਝਬਾਲ ਨੇ ਨਿਭਾਏ।

Scroll To Top