ਫਿਲੌਰ : ਜਨਵਾਦੀ ਇਸਤਰੀ ਸਭਾ ਪੰਜਾਬ ਤਹਿਸੀਲ ਫਿਲੌਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੀਆਂ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਸਲਾਨਾ ਧੀਆਂ ਬਚਾਓ, ਤੀਆਂ ਮਨਾਓ ਸਭਿਆਚਾਰਕ ਮੇਲਾ ਲਗਾਇਆਂ ਗਿਆ ਜਿਸ ਵਿਚ ਫਿਲੌਰ ਸ਼ਹਿਰ ਦੀਆ ਹਜ਼ਾਰਾਂ ਹੀ ਔਰਤਾਂ ਨੇ ਸ਼ਮੂਲੀਅਤ ਕੀਤੀ। ਇਸ ਮੇਲੇ ਦੀ ਅਗਵਾਈ ਜਨਵਾਦੀ ਇਸਤਰੀ ਸਭਾ ਦੀ ਜ਼ਿਲ੍ਹਾ ਸਕੱਤਰ ਕੌਂਸਲਰ ਸੁਨੀਤਾ ਫਿਲੌਰ ਅਤੇ ਕਮਲਜੀਤ ਬੰਗੜ ਨੇ ਕੀਤੀ। ਇਸ ਸਮੇਂਂਂਂ ਸਮਾਜ ਸੁਧਾਰਕ ਅਤੇ ਇਨਕਲਾਬੀ ਨਾਟਕਾਂ ਦਾ ਮੰਚਨ ਮਾਨਵਤਾ ਕਲਾ ਮੰਚ ਦੀ ਟੀਮ ਵੱਲੋਂ ਜਸਵਿੰਦਰ ਪੱਪੀ ਦੀ ਨਿਰਦੇਸ਼ਨਾ ਹੇਠ ਕੀਤਾ ਗਿਆ। ਇਸ ਸਮੇ ਭਰੂਣ ਹੱਤਿਆ , ਨਸ਼ੇ ਅਤੇ ਹੋਰ ਸਮਾਜਿਕ ਕੁਰੀਤੀਆਂ ਵਿਰੁੱਧ ਅਵਾਜ਼ ਬੁਲੰਦ ਕਰਦਾ ਹੋਇਆ ਇਹ ਮੇਲਾ ਸਮਾਪਤ ਹੋਇਆ। ਇਸ ਸਮੇ ਜਨਵਾਦੀ ਇਸਤਰੀ ਸਭਾ ਦੀ ਸੂਬਾਈ ਜਨਰਲ ਸਕੱਤਰ ਬੀਬੀ ਨੀਲਮ ਘੁਮਾਣ ਨੇ ਆਪਣੇ ਸੰਬੋਧਨ ਵਿਚ ਔਰਤਾ ਦੀਆਂ ਸਮੱਸਿਆਵਾਂ ਤੇ ਚਰਚਾ ਕੀਤੀ ਅਤੇ ਔਰਤਾਂ ਨੂੰ ਬਰਾਬਰਤਾ ਦਾ ਦਰਜਾ ਪ੍ਰਾਪਤ ਕਰਨ ਲਈ ਲਾਮਬੰਦ ਹੋਣ ਤੇ ਜ਼ੋਰ ਦਿੱਤਾ। ਇਸ ਸਮੇ ਵੱਖ ਵੱਖ ਸਕੂਲਾਂ ਦੇ ਬੱਚਿਆ ਵੱਲੋਂ ਸਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਇਸ ਸਮੇਂ ਦਸਵੀਂ ਅਤੇ ਬਾਰ੍ਹਵੀਂ ਵਿਚੋਂ ਅੱਸੀ ਪ੍ਰਤੀਸ਼ਤ ਤੋਂ ਵੱਧ ਨੰਬਰ ਲੈਣ ਵਾਲੀਆ ਲੜਕੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਸਮੇਂ ਬਜ਼ੁਰਗ ਬੀਬੀਆਂ ਦਾ ਗਿੱਧਾ ਖ਼ਾਸ ਤੌਰ ਤੇ ਵੇਖਣ ਯੋਗ ਸੀ। ਇਸ ਸਮੇਂ ਕਮਲਜੀਤ ਕੌਰ, ਨੀਤੂ ਡਾਬਰ ਕੌਂਸਲਰ, ਰਣਜੀਤਾ ਸੰਧੂ ਕੌਂਸਲਰ, ਰਵਿੰਦਰਪਾਲ ਕੌਰ ਸੰਧੂ, ਕਿਰਨਜੀਤ ਸੰਧੂ, ਸੁਰਜੀਤ ਕੌਰ, ਦੀਪਾਂ, ਮਨਜੀਤ ਕੌਰ, ਸੰਤੋਸ਼ ਕੌਰ, ਗੇਜੋ, ਸੱਤਿਆ, ਭੋਲੀ, ਕੁਲਵਿੰਦਰ ਕੌਰ, ਅੰਜੂ ਵਿਰਦੀ, ਬਲਕੀਸ਼ ਅੰਸਾਰੀ, ਬਿੱਲੋ, ਗਿਆਨ ਕੌਰ, ਸੀਮਾਂ, ਕਮਲਾ ਰਾਣੀ, ਰੰਜਨਾ, ਗਗਨਦੀਪ, ਰਜਨੀਸ਼, ਮੀਨਾ. ਦੇਬੋ, ਕਾਮਰੇਡ ਦੇਵ ਫਿਲੌਰ. ਜਰਨੈਲ ਫਿਲੌਰ, ਕਰਨੈਲ ਫਿਲੌਰ, ਗਰੀਬ ਦਾਸ, ਤਰਸੇਮ ਲਾਲ, ਸੁਰਿੰਦਰ ਬੰਗੜ੍ਹ,ਕਰਨੈਲ ਸਿੰਧ ਸੰਧੂ, ਕੁਲਵਿੰਦਰ ਕੁਮਾਰ, ਗੋਬਿੰਦ ਰਾਮ, ਸ਼ੰਕਰ ਸੰਧੂ ਆਦਿ ਹਾਜ਼ਰ ਸਨ।