ਲੋਹਟਬੱਧੀ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸਥਾਨਕ ਯੂਨਿਟ ਵੱਲੋਂ ਪੈਟਰੋਲ ਅਤੇ ਡੀਜਲ ਦੀਆਂ ਵਧੀਆਂ ਕੀਮਤਾਂ ਖਿਲਾਫ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਤੇ ਇਕੱਠੇ ਹੋਏ ਕਾਰਕੁੰਨਾਂ ਨੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਵਧੀਆਂ ਕੀਮਤਾਂ ਵਾਪਸ ਲੈਣ ਦੀ ਪੁਰਜੋਰ ਸ਼ਬਦਾਂ ਵਿਚ ਮੰਗ ਕੀਤੀ। ਲੋਹਟਬੱਧੀ ਦੇ ਸਾਬਕਾ ਸਰਪੰਚ ਕਾ. ਹਰਬੰਸ ਸਿੰਘ ਲੋਹਟਬੱਧੀ, ਮਾਸਟਰ ਬਲਦੇਵ ਸਿੰਘ, ਦਰਬਾਰਾ ਸਿੰਘ, ਜਰਨੈਲ ਸਿੰਘ, ਰਣਜੀਤ ਸਿੰਘ, ਹਰਪ੍ਰੀਤ ਸਿੰਘ (ਗੋਗਾ) ਸੁਖਦੇਵ ਸਿੰਘ , ਸ਼ੇਰ ਸਿੰਘ ਦੀ ਅਗਵਾਈ ਵਿਚ ਕੀਤੇ ਗਏ ਪ੍ਰਦਰਸ਼ਨ ਦੇ ਮੌਕੇ ਤੇ ਆਰ.ਐੱਮ.ਪੀ.ਆਈ ਦੇ ਜਿਲ੍ਹਾ ਪ੍ਰਧਾਨ ਰਘਵੀਰ ਸਿੰਘ ਬ ੈਨੀਪਾਲ ਨੇ ਬੋਲਦਿਆਂ ਕਿਹਾ ਕਿ ਤੇਲ ਦੀਆਂ ਵਧੀਆ ਕੀਮਤਾਂ ਨਾਲ ਹੋ ਰ ਮਹਿੰਗਾਈ ਵਿਚ ਵਾਧਾ ਹੋਵੇਗਾ। ਪਹਿਲਾਂ ਹੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਆ ਕੇ ਚੁੱਕੇ ਲੋਕਾਂ ਦਾ ਇਸ ਨਾਲ ਹੋਰ ਕਚੂੰਮਰ ਨਿਕਲ ਜਾਵੇਗਾ। ਇਸ ਮੌਕੇ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜਿਲ੍ਹਾ ਪ੍ਰਧਾਨ ਡਾ. ਜਸਵਿੰਦਰ ਕਾਲਖ, ਡਾ. ਭਗਵੰਤ ਸਿੰਘ ਬੜੂੰਦੀ, ਮੇਵ ਸਿੰਘ ਤੁੰਗਾਹੇੜੀ ਆਦਿ ਹਾਜ਼ਰ ਸਨ। ਜਿਲ੍ਹਾ ਕੈਸ਼ੀਅਰ ਰਾਣਾ ਲਤਾਲਾ ਇਸ ਮੌਕੇ ਵਿਸ਼ੇਸ ਤੌਰ ਤੇ ਹਾਜ਼ਰ ਹੋਏ।