ਤਰਨ ਤਾਰਨ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਅਧਿਆਪਕਾ ਦੇ ਚੱਲ ਰਹੇ ਸੰਘਰਸ਼ ਦੀ ਪੂਰਨ ਹਮਾਇਤ ਕਰੇਗੀ| ਇਹ ਫੈਸਲਾ ਜ਼ਿਲ੍ਹਾ ਕਮੇਟੀ ਦੀ ਜ਼ਿਲ੍ਹਾ ਪ੍ਰਧਾਨ ਸੁਲੱਖਣ ਸਿੰਘ ਤੁੜ ਦੀ ਪ੍ਰਧਾਨਗੀ ਹੇਠ ਸ਼ਹੀਦ ਦੀਪਕ ਧਵਨ ਯਾਦਗਰੀ ਭਵਨ ਵਿਖੇ ਹੋਈ ਮੀਟਿੰਗ ਵਿਚ ਲਿਆ ਗਿਆ| ਇਸ ਮੌਕੇ ਮਨਜਿੰਦਰ ਸਿੰਘ ਢੇਸੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਹਰ ਵਰਗ ਦੇ ਲੋਕਾਂ ਨੂੰ ਸੰਘਰਸ਼ ਦੇ ਰਾਹ ਪੈਣਾ ਪੈ ਰਿਹਾ ਹੈ¢ਇਸ ਮੌਕੇ ਗੁਰਜਿੰਦਰ ਸਿਾੰਘ ਰੰਧਾਵਾ ਅਮਿ੍ਤਪਾਲ ਸਿੰਘ ਚੌਧਰੀਵਾਲਾ, ਅਮਰਜੀਤ ਸਿੰਘ ਹਰੀਕੇ, ਮੰਗਲ ਸਿੰਘ ਜਵੰਦਾ, ਜਤਿੰਦਰ ਸਿੰਘ ਢੋਟੀਆਂ, ਪਰਮਜੀਤ ਸਿੰਘ, ਹਰਦੀਪ ਸਿੰਘ ਚੌਧਰੀਵਾਲਾ, ਹੁਕਮ ਚੰਦ, ਪਰਗਟ ਸਿੰਘ ਪੱਟੀ, ਬਲਵਿੰਦਰ ਸਿੰਘ ਪੱਟੀ, ਸਮਸ਼ੇਰ ਸਿੰਘ ਸੁਰਸਿੰਘ, ਗੁਰਸੇਵਕ ਸਿੰਘ, ਅਕਾਸ਼ਦੀਪ ਸਿੰਘ ਝਬਾਲ ਆਦਿ ਆਗੂਆਂ ਨੇ ਸੰਬੋਧਨ ਕੀਤਾ|