
ਗੁਰਦਾਸਪੁਰ, 16 ਜੁਲਾਈ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਕਿਸਾਨ ਮੋਰਚੇ ਵਲੋਂ ਪਾਰਲੀਮੈਂਟ ਵੱਲ ਕੀਤੇ ਜਾਣ ਵਾਲੇ ਮਾਰਚ ਲਈ ਵਾਲੰਟੀਅਰ ਬਣਾਉਣ ਦਾ ਸਿਲਸਿਲਾ ਆਰੰਭ ਕਰ ਦਿੱਤਾ ਗਿਆ ਹੈ। ਇਸ ਸੂਚੀ ‘ਚ ਉਹੀ ਵਾਲੰਟੀਅਰ ਸ਼ਾਮਲ ਕੀਤੇ ਜਾਣਗੇ, ਜਿਹੜੇ ਗ਼੍ਰਿਫਤਾਰੀ ਲਈ ਵੀ ਤਿਆਰ ਹੋਣ। ਸਥਾਨਕ ਰੇਲਵੇ ਸਟੇਸ਼ਨ ‘ਚੇ ਚਲਦੇ ਧਰਨੇ ਦੌਰਾਨ ਅੱਜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜਥੇ ਨੇ ਭੁੱਖ ਹੜਤਾਲ ਰੱਖੀ। ਜਿਸ ‘ਚ ਅਸ਼ੋਕ ਭਾਰਤੀ, ਅਜੀਤ ਸਿੰਘ, ਗੁਰਦਿਆਲ ਸਿੰਘ, ਜਰਨੈਲ ਸਿੰਘ ਭਰਥ ਨੇ ਹਿੱਸਾ ਲਿਆ।