
ਮੁਕੇਰੀਆਂ, 5 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਹਰਸਾ ਮਾਨਸਰ ਟੌਲ ਪਲਾਜੇ ਤੇ ਚਲਦੇ ਅੰਦਲੋਨ ਦੇ ਇੱਕ ਸਾਰ ਪੂਰਾ ਹੋਣ ਕੇ 11 ਅਕਤੂਬਰ ਨੂੰ ਮਹਾਂ ਸਭਾ ਕੀਤੀ ਜਾਵੇਗੀ। ਇਸ ਸਬੰਧੀ ਫੈਸਲਾ ਇੱਕ ਮੀਟਿੰਗ ਚ ਕੀਤਾ ਗਿਆ। ਪਗੜੀ ਸੰਭਾਲ ਜੱਟਾ ਦੇ ਆਗੂ ਠਾਕਰ ਵਿਜੈ ਕੁਮਾਰ, ਜਮਹੂਰੀ ਕਿਸਾਨ ਸਭਾ ਦੇ ਆਗੂ ਮਾ. ਸਵਰਨ ਸਿੰਘ, ਕਿਸਾਨ ਮਜ਼ਦੂਰ ਹਿਤਕਾਰੀ ਸਭਾ ਦੇ ਆਗੂ ਬਲਕਾਰ ਸਿੰਘ ਮੱਲ੍ਹੀ, ਕਿਸਾਨ ਆਗੂ ਜਗਦੇਵ ਸਿੰਘ, ਸ਼ਿਵ ਕੁਮਾਰ, ਯੋਧ ਸਿੰਘ ਅਤੇ ਪੱਕੇ ਮੋਰਚੇ ’ਚ ਸ਼ਾਮਲ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ 11 ਅਕਤੂਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਸਮੇਤ ਹੋਰ ਆਗੂ ਇਸ ’ਚ ਸ਼ਾਮਲ ਹੋਣਗੇ।