
ਹੁਸ਼ਿਆਰਪੁਰ, 30 ਸਤੰਬਰ (ਸੰਗਰਾਮੀ ਲਹਿਰ ਬਿਊਰੋ)- ਮੋਦੀ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਲੇ ਕਾਨੂੰਨਾਂ ਵਿਰੁੱਧ ਰਿਲਾਇੰਸ ਕਾਰਪੋਰੇਟ ਦਫਤਰਾਂ ਸਾਹਮਣੇ 323 ਦਿਨਾਂ ਤੋਂ ਚੱਲ ਰਹੇ ਦਿਨ ਰਾਤ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਜਦੋਂ ਲੋਕ ਆਪਣੇ ਹੱਕਾਂ, ਹਿੱਤਾਂ ਪ੍ਰਤੀ ਸੁਚੇਤ ਹੋ ਕੇ ਸੰਘਰਸ਼ਾਂ ਦਾ ਰਸਤਾ ਅਖ਼ਤਿਆਰ ਕਰਦੇ ਹਨ ਤਾਂ ਦੁਨੀਆਂ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਲੋਕਾਂ ਨੇ ਸਮੇਂ ਦੇ ਜਾਬਰਾਂ ਨੂੰ ਨੱਕ ਦੇ ਚਣੇ ਹੀ ਨਹੀਂ ਚਬਾਏ, ਉਨ੍ਹਾਂ ਨੂੰ ਖੁਦਕੁਸ਼ੀਆਂ ਕਰਨ ਲਈ ਮਜਬੂਰ ਕਰ ਦਿੱਤਾ ਗਿਆ ਹੈ। ਸਾਡੇ ਦੇਸ਼ ਅੰਦਰ ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਇਤਨੀ ਸੰਵੇਦਨਹੀਣ ਹੋ ਚੁੱਕੀ ਹੈ ਜਿਸ ਨੂੰ ਕਿਸਾਨ ਸੰਘਰਸ਼ ਦੌਰਾਨ ਛੇ ਸੌ ਤੋਂ ਵੱਧ ਹੋਈਆਂ ਕਿਸਾਨਾਂ ਦੀਆਂ ਸ਼ਹਾਦਤਾਂ ਤੋ ਬਾਅਦ ਵੀ ਹਕੂਮਤ ਤੇ ਕੋਈ ਅਸਰ ਨਹੀਂ ਦਿਖਾਈ ਦੇਦਾਂ। ਸਮਾਂ ਦੱਸੇਗਾ ਕਿ ਇਸ ਹਕੂਮਤ ਦਾ ਵੀ ਹਿਟਲਰ ਅਤੇ ਮੁਸੋਲਿਨੀ ਵਰਗਾ ਹਾਲ ਹੋਵੇਗਾ। ਇਸ ਮੌਕੇ ਸਰਵ ਸਾਥੀ ਗੁਰਮੇਸ਼ ਸਿੰਘ, ਕੁਲਤਾਰ ਸਿੰਘ, ਗੁਰਨਾਮ ਸਿੰਘ ਸਿੰਗੜੀਵਾਲ, ਗੁਰਮੀਤ ਸਿੰਘ, ਰਾਮ ਲਾਲ ਢੋਲਣਵਾਲ, ਸ਼ੀਤਲ ਸਿੰਘ ਭੀਲੋਵਾਲ, ਗੁਰਬਖਸ਼ ਸਿੰਘ ਸੂਸ, ਰਮੇਸ਼ ਕੁਮਾਰ ਬਜਵਾੜਾ, ਤੀਰਥ ਸਿੰਘ ਫਲਾਹੀ, ਬਲਵੀਰ ਸਿੰਘ ਸੈਣੀ, ਬਲਰਾਜ ਸਿੰਘ ਲਹਿਲੀ ਕਲਾਂ, ਕੁਲਵੀਰ ਸਿੰਘ ਹਰਮੋਏ, ਦਿਲਬਾਗ ਮਹਿਦੂਦ, ਸੁਰਜੀਤ ਸਿੰਘ ਲਾਡੀ ਰਾਮਪੁਰ, ਗੁਰਚਰਨ ਸਿੰਘ, ਪੀ ਐਸ ਵਿਰਦੀ, ਜੋਗਿੰਦਰ ਸਿੰਘ, ਪਰਮਜੀਤ ਸਿੰਘ ਫੌਜੀ, ਗੁਰਮੇਲ ਸਿੰਘ ਕੋਟਲਾ ਨੋਧਸਿੰਘ, ਰਾਮ ਲੁਭਾਇਆ ਸ਼ੇਰਗੜ੍ਹੀਆ ਅਤੇ ਪ੍ਰਿੰਸੀਪਲ ਹਰਦੀਪ ਸਿੰਘ ਆਦਿ ਹਾਜ਼ਰ ਸਨ।