ਗੁਰਦਾਸਪੁਰ, 22 ਅਪ੍ਰੈਲ (ਸੰਗਰਾਮੀ ਲਹਿਰ ਬਿਊਰੋ)- ਸਥਾਨਕ ਰੇਲਵੇ ਸਟੇਸ਼ਨ ‘ਚ ਚਲਦੇ ਮੋਰਚੇ ਦੇ 203ਵੇਂ ਅੱਜ 121ਵੇਂ ਜਥੇ ਨੇ ਭੁੱਖ ਹੜਤਾਲ ਰੱਖੀ। ਅੱਜ ਇਸ ‘ਚ ਮਹਿੰਦਰ ਸਿੰਘ ਲਖਣ ਖੁਰਦ, ਲੱਖਾ ਸਿੰਗ ਬਖਤਪੁਰ, ਸੁੱਚਾ ਸਿੰਘ ਬਖਤਪੁਰ ਤੇ ਅਜੀਤ ਸਿੰਘ ਨੇ ਹਿਸਾ ਲਿਆ। ਇਸ ਦੌਰਾਨ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਅਗਵਾਈ ਹੇਠ ਇੱਕ ਵਫ਼ਦ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮਿਲਿਆ, ਜਿਥੇ ਕਮਕ ਦੀ ਖਰੀਦ ਲਈ ਬਾਰਦਾਨੇ ਦੀ ਕਮੀ ਅਤੇ ਲਿਫਟਿੰਗ ‘ਚ ਆ ਰਹੀ ਮੁਸ਼ਕਲ ਬਾਰੇ ਚਰਚਾ ਕੀਤੀ ਗਈ। ਆਗੂਆਂ ਨੇ ਰਾਤ ਵੇਲੇ ਲੱਗਣ ਵਾਲੇ ਕਰਫਿਊ ਕਾਰਨ ਦਰਪੇਸ਼ ਮੁਸ਼ਕਲਾਂ ਬਾਰੇ ਵੀ ਮੁੱਦਾ ਸਾਹਮਣੇ ਰੱਖਿਆ। ਮਗਰੋਂ ਆਗੂਆਂ ਨੇ ਦਾਅਵਾ ਕੀਤਾ ਕਿ ਡਿਪਟੀ ਕਮਿਸ਼ਨਰ ਨੇ ਸਾਰੇ ਮਸਲਿਆਂ ਦਾ ਹੱਲ ਕਰਨ ਦਾ ਯਕੀਨ ਦਵਾਇਆ।
ਇਸ ਮੌਕੇ ਗੁਰਦੀਪ ਸਿੰਘ, ਬਲਬੀਰ ਸਿੰਘ ਰੰਧਾਵਾ, ਮੱਖਣ ਸਿੰਘ ਕੁਹਾੜ, ਤਰਲੋਕ ਸਿੰਘ ਬਰਿਰਾਮਪੁਰ, ਗੁਰਨਾਮ ਸਿੰਘ ਮੁਸਤਫਾਬਾਦ, ਅਬਨਾਸ਼ ਸਿੰਘ, ਨਿਰਮਲ ਸਿੰਘ ਬਾਠ, ਸੂਬੇਦਾਰ ਦਲਬੀਰ ਸਿੰਘ, ਅਮਰਜੀਤ ਸਿੰਘ ਸੈਣੀ, ਕਪੂਰ ਸਿੰਘ ਘੁੰਮਣ, ਨੇਕ ਰਾਜ, ਮਲਕੀਤ ਸਿੰਘ, ਸੁਖਦੇਵ ਸਿੰਘ, ਜਸਵੰਤ ਸਿੰਘ ਪਾਹੜਾ ਆਦਿ ਹਾਜ਼ਰ ਸਨ।
