Now Reading
ਸੀਟੀਯੂ ਪੰਜਾਬ ਨੇ ਹੋਪਰਜ਼ ਕਲੱਬ ਦਾ ਕੀਤਾ ਘਿਰਾਓ

ਸੀਟੀਯੂ ਪੰਜਾਬ ਨੇ ਹੋਪਰਜ਼ ਕਲੱਬ ਦਾ ਕੀਤਾ ਘਿਰਾਓ

ਅੰਮ੍ਰਿਤਸਰ, 19 ਅਪ੍ਰੈਲ (ਸੰਗਰਾਮੀ ਲਹਿਰ ਬਿਊਰੋ)- ਸੀਟੀਯੂ ਪੰਜਾਬ ਵੱਲੋਂ ਅੱਜ ਇਥੇ ਹੋਪਰਜ਼ ਕਲੱਬ ਅੰਮ੍ਰਿਤਸਰ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਦੋਸ਼ ਲਗਾਇਆ ਕਿ ਉਕਤ ਕਲੱਵ ਵਲੋਂ ਕੰਮ ਕਰਦੇ ਕਾਮਿਆਂ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ। ਆਗੂਆਂ ਨੇ ਦੱਸਿਆ ਕਿ ਇਸ ਕਲੱਬ ‘ਚ ਕੰਮ ਕਰਦੇ ਸੱਤ ਕਿਰਤੀਆਂ ਦੀ ਖਾਣੇ ਦੀ ਸਹੂਲਤ ਬੰਦ ਕਰ ਦਿੱਤੀ ਗਈ, ਜਿਸ ‘ਤੇ ਉਨ੍ਹਾਂ ਆਪਣੇ ਘਰਾਂ ਨੂੰ ਜਾਣ ਦਾ ਫੈਸਲਾ ਕੀਤਾ ਪਰ ਜਦੋਂ ਤਨਖਾਹ ਦੀ ਮੰਗ ਕੀਤੀ ਤਾਂ ਇੱਕ ਕਿਰਤੀ ਦੀ ਕਥਿਤ ਤੌਰ ‘ਤੇ ਕੁੱਟ ਮਾਰ ਕੀਤੀ ਗਈ। ਆਗੂਆਂ ਨੇ ਦੱਸਿਆ ਕਿ ਜਦੋਂ ਇਸ ਦੀ ਸ਼ਿਕਾਇਤ ਪੁਲੀਸ ਨੂੰ ਕੀਤੀ ਤਾਂ ਪੁਲੀਸ ਨੇ ਵੀ ਕੋਈ ਕਾਰਵਾਈ ਨਾ ਕੀਤੀ।
ਤਨਖਾਹ ਨਾ ਦੇਣ, ਕੁੱਟਮਾਰ ਕਰਨ ਅਤੇ ਪੁਲੀਸ ਵਲੋਂ ਕੋਈ ਕਾਰਵਾਈ ਨੇ ਕਰਨ ਕਰਕੇ ਸੀਟੀਯੂ ਵਲੋਂ ਉਕਤ ਕਲੱਬ ਦੇ ਅੱਗੇ ਧਰਨਾ ਦਿੱਤਾ ਗਿਆ। ਜਿਸ ਨੂੰ ਸੀਟੀਯੂ ਦੇ ਸੂਬਾ ਜੁਾਇੰਟ ਸਕੱਤਰ ਕਾ. ਜਗਤਾਰ ਸਿੰਘ ਕਰਮਪੁਰਾ ਨੇ ਸੰਬੋਧਨ ਕਰਦਿਆਂ ਕਹਿਾ ਕਿ ਕੰਮ ਕਰਵਾ ਕੇ ਕਿਰਤੀਆਂ ਦੇ ਪੈਸੇ ਨਾ ਦੇਣਾ ਅਤੇ ਮਾਰ ਕੁਟਾਈ ਕਰਨਾ ਸ਼ਰੇਆਮ ਗੁੰਡਾ ਗਰਦੀ ਹੈ। ਜਥੇਬੰਦੀ ਨੇ ਐਲਾਨ ਕੀਤਾ ਕਿ ਜੇ ਦੋ ਦਿਨਾਂ ਦੇ ਅੰਦਰ ਕਿਰਤੀਆਂ ਨਾਲ ਸਮਝੌਤਾ ਨਾ ਕੀਤਾ ਤਾਂ ਉਕਤ ਕਲੱਬ ਦੇ ਮੁੜ ਤੋਂ ਘਿਰਾਓ ਕੀਤਾ ਜਾਵੇਗਾ। ਕਰਮਪੁਰਾ ਨੇ ਐਲਾਨ ਕੀਤਾ ਕਿ ਜੇ ਏਸੀਪੀ ਦੇ ਕਹਿਣ ‘ਤੇ ਵੀ ਥਾਣਾ ਮੁਖੀ ਨੇ 7/51 ਦੀ ਕਾਰਵਾਈ ਨਾ ਕੀਤੀ ਤਾਂ ਥਾਣਾ ਰਣਜੀਤ ਐਵੀਨਿਊ ਦਾ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਬਲਦੇਵ ਸਿੰਘ ਪੰਡੋਰੀ ਗੋਲਾ, ਅਵਤਾਰ ਸਿੰਘ ਅਦਲੀਵਾਲਾ, ਕਿਰਪਾ ਰਾਮ, ਬੀਬੀ ਸਵਿੰਦਰ ਕੌਰ ਗੁਮੰਟਾਲਾ, ਬਲਵਿੰਦਰ ਸਿੰਘ ਛੇਹਰਟਾ, ਰਾਮਦਰਸ਼ ਗੌਤਮ, ਕ੍ਰਿਪਾਲ ਸਿੰਘ ਗਿੱਲ, ਕਿਸ਼ੋਰ ਸਿੰਘ ਫੈਜਪੁਰਾ ਹਾਜ਼ਰ ਸਨ।

Scroll To Top