ਫਿਲੌਰ- ਉੱਘੇ ਇਨਕਲਾਬੀ ਪਿੰਡ ਦੁਸਾਂਝ ਕਲਾਂ ਦੇ ਸਾਬਕਾ ਸਰਪੰਚ ਗੁਰਦਿਆਲ ਸਿੰਘ ਦੁਸਾਂਝ ਦੇ ਪੁੱਤਰ ਗੁਰਤੀਰਥ ਸਿੰਘ ਦਾ ਅੱਜ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਹ 49 ਸਾਲ ਦੇ ਸਨ ਅਤੇ ਪਿਛਲੇ ਸਮੇਂ ਤੋਂ ਬਿਮਾਰ ਸਨ। ਇਸ ਮੌਕੇ ਆਰਐਮਪੀਆਈ ਦੇ ਕੇਂਦਰੀ ਕਮੇਟੀ ਮੈਂਬਰ ਕੁਲਵੰਤ ਸਿੰਘ ਸੰਧੂ, ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਮੇਜਰ ਫਿਲੌਰ, ਸਰਬਜੀਤ ਗਿੱਲ, ਮਾ. ਸ਼ਿੰਗਾਰਾ ਸਿੰਘ ਦੁਸਾਂਝ, ਮਨਜੀਤ ਸੂਰਜਾ, ਸਾਬਕਾ ਸਰਪੰਚ ਸੇਵਾ ਸਿੰਘ ਦੁਸਾਂਝ, ਮਲਕੀਤ ਸਿੰਘ, ਪਲਵਿੰਦਰ ਭੂਰਾ ਆਦਿ ਨੇ ਮ੍ਰਿਤਕ ਦੇਹ ‘ਤੇ ਪਾਰਟੀ ਦੀ ਝੰਡਾ ਪਾਇਆ। ਇਸ ਮੌਕੇ ਪਿੰਡ ਦੇ ਹੋਰ ਮੁਹਤਬਰ ਅਤੇ ਪਾਰਟੀ ਮੈਂਬਰ ਵੀ ਹਾਜ਼ਰ ਸਨ।