
ਭਿੱਖੀਵਿੰਡ, 14 ਅਗਸਤ (ਸੰਗਰਾਮੀ ਲਹਿਰ ਬਿਊਰੋ)- ਭਗਤ ਸਿੰਘ ਨੌਜਵਾਨ ਸਭਾ ਦੇ ਸਰਗਰਮ ਵਰਕਰਾਂ ਦੀ ਮੀਟਿੰਗ ਕਸਬਾ ਲਾਖਣਾ ਵਿਖੇ ਸੁਖਜਿੰਦਰ ਸਿੰਘ ਕੰਬੋਕੇ ਬੰਟੀ ਰਾਜੋਕੇ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਮੀਟਿੰਗ ਨੂੰ ਸੰਬੋਧਨ ਕਰਦਿਆ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਤਹਿਸੀਲ ਸਕੱਤਰ ਲਾਜਰ ਲਾਖਣਾ ਨੇ ਕਿਹਾ ਕਿ 20 ਅਗਸਤ ਨੂੰ ਡੀਸੀ ਤਰਨਤਾਰਨ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਤਰਨਤਾਰਨ ਜ਼ਿਲ੍ਹੇ ਦੇ ਚਾਰ ਵਿਧਾਇਕਂ ਨੂੰ ਯਾਦ ਪੱਤਰ ਦਿੱਤੇ ਜਾ ਚੁੱਕੇ ਹਨ। ਉਨ੍ਹਾ ਕਿਹਾ ਕਿ ਇਹ ਮੰਗ ਪੱਤਰ ਇਸ ਕਰਕੇ ਦਿੱਤੇ ਜਾ ਰਹੇ ਹਨ ਕਿ ਸਰਕਾਰ ਦੀ ਸ਼ਾਇਦ ਅੱਖ ਖੁੱਲ ਜਾਵੇ ਤੇ ਨੌਜਵਾਨਾਂ ਨਾਲ ਕੀਤੇ ਵਾਅਦੇ ਹਰ ਘਰ ਸਰਕਾਰੀ ਨੌਕਰੀ, ਬੇਰੁਜ਼ਗਾਰੀ ਭੱਤਾ, ਲੈਪਟਾਪ, ਮੋਬਾਈਲ, ਮੁਫ਼ਤ ਵਿਦਿਆ ਦੇਣ ਦਾ ਵਾਅਦਾ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਦਾ ਵਾਅਦਾ, ਬੰਦ ਪਏ ਥਰਮਲ ਪਲਾਂਟ ਚਲਾਉਣ ਦਾ ਵਾਅਦਾ ਇਹ ਸਾਰੇ ਵਾਅਦਾ ਪੂਰਾ ਹੋ ਸਕੇ। ਉਨ੍ਹਾ ਕਿਹਾ ਕਿ ਆਲਮ ਇਹ ਹੈ ਕਿ ਪਟਵਾਰੀ ਦੀਆਂ 1152 ਪੋਸਟਾ ਲਈ 2.33 ਲੱਖ ਨੌਜਵਾਨਾਂ ਦੇ ਅਪਲਾਈ ਕੀਤਾ ਹੈ, ਜਿਸ ਦਾ ਅਰਥ ਕਾਂਗਰਸ ਸਰਕਾਰ ਦਾ ਘਰ ਘਰ ਰੁਜ਼ਗਾਰ ਦੇਣ ਦਾ ਵਾਅਦਾ ਸਿਰੇ ਦਾ ਝੂਠ ਸਾਬਤ ਹੋਇਆ ਹੈ। ਪਟਵਾਰੀ ਦੀ ਪੋਸਟ ਅਪਲਾਈ ਕਰਨ ਦੇ 1000 ਰੁਪਏ ਫੀਸ ਰੱਖ ਕੇ ਕਰੋੜਾਂ ਰੁਪਏ ਸਰਕਾਰ ਨੇ ਇਕੱਠਾ ਕਰਕੇ ਨੌਜਵਾਨਾ ਨੂੰ ਠੱਗਣ ਤੇ ਤੁਲੀ ਹੋਈ ਹੈ ਉਹਨਾ ਕਿਹਾ ਕਿ ਜੇਕਰ ਇਨ੍ਹਾਂ ਮੰਗਾ ਵੱਲ ਧਿਆਨ ਨਾ ਦਿੱਤਾ ਤਾ ਆਉਣ ਵਾਲੇ ਸਮੇਂ ਵਿੱਚ ਨੌਜਵਾਨਾਂ ਵਲੋ ਵੱਡਾ ਸੰਘਰਸ਼ ਵਿਢਿਆ ਜਾਵੇਗਾ ਅਤੇ ਅਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਸਰਕਾਰ ਨੂੰ ਨੌਜਵਾਨਾ ਨਾਲ ਕੀਤੇ ਧੋਖੇ ਦਾ ਵੱਡਾ ਖਮਿਆਜ਼ਾ ਭੁਗਤਾ ਪਵੇਗਾ। ਇਸ ਮੌਕੇ ਸਾਹਿਬ ਸਿੰਘ ਲਾਖਣਾ, ਕਰਨਬੀਰ ਸਿੰਘ, ਸਲਵਿੰਦਰ ਮਸੀਹ, ਜੱਜਬੀਰ ਸਿੰਘ ਮਨੀਮ, ਹਰਜੀਤ ਸਿੰਘ ਨਿੱਕਾ, ਬਲਦੇਵ ਸਿੰਘ ਬਿੱਲਾ ਰਾਜੋਕੇ, ਗੋਪਾ ਰਾਜੋਕੇ, ਸਨੀ ਅਮਰਕੋਟ, ਕੁਲਦੀਪ ਰਾਜੋਕੇ, ਨਵਦੀਪ ਸਿੰਘ ਲਾਡੀ ਫੌਜੀ, ਰਾਹੁਲ ਦਰਾਜਕੇ ਆਦਿ ਹਾਜ਼ਰ ਸਨ।