ਸਹੁਰੇ ਪਰਿਵਾਰ ਦੀਆਂ ਜ਼ਿਆਦਤੀਆਂ ਖ਼ਿਲਾਫ਼ ਧਰਨਾ ਦਿੱਤਾ by admin December 14, 2020 0 Shares 0 0 ਸ੍ਰੀ ਮੁਕਤਸਰ ਸਾਹਿਬ : ਦਿਹਾਤੀ ਮਜ਼ਦੂਰ ਸਭਾ ਤੇ ਜਨਵਾਦੀ ਇਸਤਰੀ ਸਭਾ ਪੰਜਾਬ ਵੱਲੋਂ ਧਰਨਾ ਦਿੱਤਾ ਗਿਆ, ਇਹ ਧਰਨਾ ਸਭਾ ਦੀ ਮੈਂਬਰ ਭੈਣ ਨੂੰ ਉਸ ਦੇ ਸਹੁਰੇ ਪਰਿਵਾਰ ਵੱਲੋਂ ਘਰੋਂ ਕੱਢਣ ਖ਼ਿਲਾਫ਼ ਦਿੱਤਾ ਗਿਆ। ਇਸ ਮੌਕੇ ਇਕੱਤਰ ਧਰਨਾਕਾਰੀ ਔਰਤਾਂ ਨੇ ਨਾਅਰੇਬਾਜ਼ੀ ਵੀ ਕੀਤੀ। ਮਗਰੋਂ ਇੱਕ ਮੰਗ ਪੱਤਰ ਵੀ ਦਿੱਤਾ ਗਿਆ। ਪਿੰਡ ਸੋਹਣੇਵਾਲਾ ਦੀ ਵਸਨੀਕ ਵੀਰਪਾਲ ਕੌਰ ਦੇ ਮਕਾਨ ‘ਤੇ ਕਬਜ਼ਾ ਕਰਨ ਵਾਲਿਆਂ ਖਿਲਾਫ਼ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕਰਨ ਦੇ ਵਿਰੋਧ ‘ਚ ਅੱਜ ਗੱਡੀ ਗਿਣਤੀ ਖੇਤ ਮਜ਼ਦੂਰਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ। ਧਰਨੇ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਜਗਜੀਤ ਸਿੰਘ ਜੱਸੇਆਣਾ ਤੇ ਜਸਵਿੰਦਰ ਸਿੰਘ ਸੰਗੂਧੋਨ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਕਾਕਾ ਸਿੰਘ ਖੁੰਡੇ ਹਲਾਲ ਅਤੇ ਜਨਵਾਦੀ ਇਸਤਰੀ ਸਭਾ ਦੀ ਪਰਮਜੀਤ ਕੌਰ ਸੰਗਰਾਣਾ ਨੇ ਕੀਤੀ। ਇਨ੍ਹਾਂ ਆਗੂਆਂ ਨੇ ਦੱਸਿਆ ਕਿ ਵੀਰਪਾਲ ਕੌਰ ਪਤਨੀ ਨਿਰਮਲ ਸਿੰਘ ਪਿੰਡ ਸੋਹਣੇਵਾਲਾ ਦੀ ਰਹਿਣ ਵਾਲੀ ਹੈ। ਉਸਦੇ ਛੋਟੇ- ਛੋਟੇ ਬੱਚੇ ਹਨ। ਇਸ ਔਰਤ ਦੇ ਘਰ ‘ਤੇ ਕੁਝ ਲੋਕਾਂ ਨੇ ਧੱਕੇ ਨਾਲ ਕਬਜ਼ਾ ਕਰ ਲਿਆ ਹੈ ਤੇ ਉਨ੍ਹਾਂ ਨੂੰ ਘਰੋਂ ਕੱਢ ਦਿੱਤਾ ਹੈ। ਸਾਬਕਾ ਸਰਪੰਚ ਜਗਸੀਰ ਸਿੰਘ ਉਨ੍ਹਾਂ ਦਾ ਸਾਮਾਨ ਆਪਣੇ ਘਰ ਲੈ ਗਿਆ ਹੈ। ਇਸ ਧੱਕੇਸ਼ਾਹੀ ਖਿਲਾਫ ਮਜ਼ਦੂਰ ਜਥੇਬੰਦੀਆਂ ਵੱਲੋਂ ਪੁਲੀਸ ਪ੍ਰਸ਼ਾਸਨ ਤੋਂ ਕਈ ਵਾਰ ਅਰਜੋਈ ਕੀਤੀ ਪਰ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ। ਪੀੜਤਾ ਨੂੰ ਇਨਸਾਫ਼ ਦਿਵਾਉਣ ਲਈ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਰੋਸ ਮੁਜ਼ਾਹਰਾ ਕੀਤਾ ਗਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਨਜਾਇਜ਼ ਕਾਬਜ਼ਕਾਰਾਂ ਖਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਜਥੇਬੰਦੀਆਂ 28 ਮਈ ਤੋਂ ਲਗਾਤਾਰ ਧਰਨਾ ਦੇਣਗੀਆਂ। ਹੋਰਨਾਂ ਤੋਂ ਇਲਾਵਾ ਕਿਸਮਤ ਸਿੰਘ, ਜਨਵਾਦੀ ਇਸਤਰੀ ਸਭਾ ਦੀ ਆਗੂ ਮਨਜੀਤ ਕੌਰ, ਜਨਰਲ ਸਕੱਤਰ ਗੁਰਮੀਤ ਕੌਰ ਚੱਕ ਬੀੜ ਸਰਕਾਰ, ਸੰਤੋਖ ਸਿੰਘ ਫੌਜੀ ਚੱਕ ਬੀੜ ਸਰਕਾਰ, ਸੁਖਵਿੰਦਰ ਸਿੰਘ ਬਰਕੰਦੀ, ਪਿੰਡ ਭੂੰਦੜ ਤੋਂ ਗੁਰਲਾਲ ਸਿੰਘ, ਕਰਮ ਸਿੰਘ, ਜਗਜੀਤ ਸਿੰਘ, ਜਸਵਿੰਦਰ ਸਿੰਘ, ਰਾਜਵਿੰਦਰ ਸਿੰਘ, ਮਿਠਨ ਸਿੰਘ, ਮੁਖਤਿਆਰ ਕੌਰ, ਨਾਇਬ ਸਿੰਘ ਆਦਿ ਨੇ ਵੀ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲਿਆ। 0 0