ਉਘੇ ਕਮਿਊਨਿਸਟ ਆਗੂ ਕਾਮਰੇਡ ਨਰੰਜਨ ਸਿੰਘ ਸੁੱਜੋਂ ਦੀ ਪਹਿਲੀ ਬਰਸੀ ਮੌਕੇ ਉਹਨਾਂ ਦੀ ਧਰਮ ਪਤਨੀ ਕਾਮਰੇਡ ਮੁਹਿੰਦਰ ਕੌਰ ਅਤੇ ਸਾਰੇ ਪਰਿਵਾਰ ਵਲੋਂ ਉਹਨਾਂ ਦੇ ਬੇਟੇ ਕਾਮਰੇਡ ਕੁਲਦੀਪ ਸਿੰਘ ਰਾਹੀਂ ਆਰ.ਐਮ.ਪੀ.ਆਈ. ਨੂੰ 10,000 ਰੁਪਏ ਅਤੇ ‘ਸੰਗਰਾਮੀ ਲਹਿਰ’ ਇਕ 1000 ਰੁਪਏ ਸਹਾਇਤਾ ਵਜੋਂ ਭੇਜੇ ਗਏ।
ਸ਼੍ਰੀਮਤੀ ਹਰਜਿੰਦਰ ਕੌਰ ਪਤਨੀ ਸ਼੍ਰੀ ਰਾਮ ਲੁਭਾਇਆ ਪਿੰਡ ਲਧਾਣਾ ਝਿੱਕਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਆਪਣੀ ਲੜਕੀ ਪੂਨਮ ਦੇ ਵਿਆਹ ਦੀ ਖੁਸ਼ੀ ਵਿਚ ਆਰ.ਐਮ.ਪੀ.ਆਈ. ਨੂੰ 5000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।
ਸ਼੍ਰੀ ਬਲਵੀਰ ਸਿੰਘ ਯੂ.ਕੇ.ਵਲੋਂ ਆਪਣੀ ਭਾਰਤ ਫੇਰੀ ਦੌਰਾਨ ‘ਸੰਗਰਾਮੀ ਲਹਿਰ’ ਨੂੰ 2000 ਰੁਪਏ ਸਹਾਇਤਾ ਵਜੋਂ ਦਿੱਤੇ ਗਏ।
ਕਾਮਰੇਡ ਰਘਬੀਰ ਸਿੰਘ ਵਲੋਂ ਆਪਣੀ ਮਾਤਾ ਦੀਆਂ ਅੰਤਮ ਰਸਮਾਂ ਸਮੇਂ ਆਰ.ਐਮ.ਪੀ.ਆਈ. ਨੂੰ 5000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ ਗਏ।
ਭੈਣ ਸ਼ੀਲਾ ਦੇਵੀ ਵਲੋਂ ਆਪਣੇ ਪਤੀ ਸਵਰਗੀ ਕਾਮਰੇਡ ਹਰਦੀਪ ਸਿੰਘ ਪਠਾਨਕੋਟ ਦੀ ਦੂਜੀ ਬਰਸੀ ਮੌਕੇ ‘ਸੰਗਰਾਮੀ ਲਹਿਰ’ ਨੂੰ 1500 ਰੁਪਏ ਸਹਾਇਤਾ ਵਜੋਂ ਦਿੱਤੇ ਗਏ।
ਕਾਮਰੇਡ ਲੱਖਾ ਸਿੰਘ ਮੰਨਣ ਅਤੇ ਸਤਿੰਦਰ ਕੌਰ ਮੰਨਣ ਨੇ ਬੇਟੇ ਅੰਮ੍ਰਿਤਸ਼ੇਰ ਸਿੰਘ ਦੀ ਸ਼ਾਦੀ ਬੀਬੀ ਮਨਪ੍ਰੀਤ ਕੌਰ ਸਪੁੱਤਰੀ ਨਰਿੰਦਰ ਸਿੰਘ ਅਤੇ ਜਸਵੀਰ ਕੌਰ ਵਾਸੀ ਸੁਰ ਸਿੰਘ ਨਾਲ ਹੋਣ ਦੀ ਖੁਸ਼ੀ ਵਿਚ ਆਰ.ਐਮ.ਪੀ.ਆਈ. ਨੂੰ 10,000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
ਨੰਬਰਦਾਰ ਸੂਬਾ ਸਿੰਘ ਵਾਸੀ ਜਹਾਂਗੀਰ, ਤਹਿਸੀਲ ਖਡੂਰ ਸਾਹਿਬ, ਜ਼ਿਲ੍ਹਾ ਤਰਨਤਾਰਨ ਨੇ ਆਪਣੀ ਪਤਨੀ ਚਰਨਜੀਤ ਕੌਰ ਦੀਆਂ ਅੰਤਮ ਰਸਮਾਂ ਸਮੇਂ ਆਰ.ਐਮ.ਪੀ.ਆਈ. ਜ਼ਿਲ੍ਹਾ ਕਮੇਟੀ ਨੂੰ 17,500 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
ਸ੍ਰੀ ਮਨਜੀਤ ਸਿੰਘ ਸੀਨੀਅਰ ਕਮਾਂਡੈਟ ਸੀਆਈਐਸਐਫ (ਸੇਵਾ ਮੁਕਤ) ਪਿੰਡ ਲਾਲਪੁਰ ਤਹਿਸੀਲ ਅਨੰਦਪੁਰ ਸਾਹਿਬ ਨੇ ਆਪਣੀ ਬੇਟੀ ਦੀ ਸ਼ਾਦੀ ਦੇ ਸ਼ੁਭ ਅਵਸਰ ‘ਤੇ ਆਰ.ਐਮ.ਪੀ.ਆਈ. ਨੂੰ 300 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।
ਸਾਥੀ ਸੁਰਿੰਦਰ ਸਿੰਘ ਕੈਨੇਡਾ ਵਾਸੀ ਨੇ ਭਾਰਤ ਫੇਰੀ ਸਮੇਂ ਆਰ.ਐਮ.ਪੀ.ਆਈ. ਨੂੰ 5100 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 2000 ਰੁਪਏ ਸਹਾਇਤਾ ਵਜੋਂ ਦਿੱਤੇ।
ਬੀਬੀ ਸੁਖਵੰਤ ਕੌਰ ਪਿੰਡ ਕੱਕੋਂ (ਹੁਸ਼ਿਆਰਪੁਰ) ਨੇ ਆਪਣੇ ਪਰਿਵਾਰ ਵਿਚ ਪੋਤਰੀ ਨਿਸ਼ਚੇਜੀਤ ਦੇ ਜਨਮ ਲੈਣ ਦੀ ਖੁਸ਼ੀ ਵਿਚ ਆਰ.ਐਮ.ਪੀ.ਆਈ. ਨੂੰ 1500 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
ਪ.ਸ.ਸ.ਫ. ਦੇ ਹੁਸ਼ਿਆਰੁਪਰ ਜ਼ਿਲ੍ਹੇ ਦੇ ਪ੍ਰਧਾਨ ਸਾਥੀ ਰਾਮਜੀਦਾਸ ਚੌਹਾਨ ਦੇ ਪਿਤਾ ਚੌਧਰੀ ਰਾਮ ਲਾਲ ਜੀ ਚੌਹਾਨ ਪਿੰਡ ਰਤਨਪੁਰ (ਤਹਿਸੀਲ ਗੜ੍ਹਸ਼ੰਕਰ) ਦੀਆਂ ਅੰਤਮ ਰਸਮਾਂ ਸਮੇਂ ਪਰਿਵਾਰ ਵਲੋਂ ਆਰ.ਐਮ.ਪੀ.ਆਈ. ਨੂੰ 2500 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।
ਸ਼੍ਰੀ ਮੁਖਤਾਰ ਸਿੰਘ ਭਾਗੋਵਾਲ ਸਪੁੱਤਰ ਸ਼੍ਰੀ ਚਰਨਜੀਤ ਸਿੰਘ ਜ਼ਿਲ੍ਹਾ ਗੁਰਦਾਸਪੁਰ ਨੇ ਆਪਣੇ ਗ੍ਰਹਿ ਪ੍ਰਵੇਸ਼ ਮੌਕੇ ‘ਸੰਗਰਾਮੀ ਲਹਿਰ’ ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।