

ਖਡੂਰ ਸਾਹਿਬ, 23 ਜੁਲਾਈ (ਸੰਗਰਾਮੀ ਲਹਿਰ ਬਿਊਰੋ)- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਅੱਜ ਹਲਕਾ ਵਿਧਾਇਕ ਖਡੂਰ ਸਾਹਿਬ ਰਮਨਜੀਤ ਸਿੰਘ ਸਿੱਕੀ ਨੂੰ ਦਿੱਤਾ ਯਾਦ ਪੱਤਰ ਦਿਾਤ। ਇਸ ਦੀ ਅਗਵਾਈ ਸੁਖਵੰਤ ਸਿੰਘ ਦੋਜੀ ਛਾਪੜੀ ਸਾਹਿਬ ਨੇ ਕੀਤੀ। ਇਸ ਸਮੇਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਸਰਪੰਚ ਸੁਲੱਖਣ ਸਿੰਘ ਤੁੜ, ਸੁਖਦੇਵ ਸਿੰਘ ਜਵੰਦਾ, ਗੁਰਜਿੰਦਰ ਸਿੰਘ ਗੋਇੰਦਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਦੇ ਪੰਜ ਸਾਲ ਪੂਰੇ ਹੋਣ ਵਾਲੇ ਹਨ ਪਰ ਨੌਜਵਾਨਾਂ ਨਾਲ ਕੀਤੇ ਵਾਅਦੇ ਹਰ ਘਰ ਸਰਕਾਰੀ ਨੌਕਰੀ, ਬੇਰੁਜਗਾਰੀ ਭੱਤਾ, ਲੈਪਟਾਪ, ਮੋਬਾਈਲ, ਵਿਦਿਆ ਦੇ ਪੱਧਰ ਨੂੰ ਉੱਚਾ ਚੁੱਕਣਾ, ਹਰ ਪੜ੍ਹਨ ਵਾਲੇ ਵਿਦਿਆਰਥੀ ਨੂੰ ਬੱਸ ਪਾਸ ਦੀ ਸਹੂਲਤ, ਵੱਖ ਵੱਖ ਸਰਕਾਰੀ ਵਿਭਾਗਾਂ ‘ਚ ਖਾਲੀ ਪਈਆਂ ਅਸਾਮੀਆਂ ਪੂਰੀਆਂ ਕੀਤੀਆਂ ਜਾਣ, ਹਰ ਇਕ ਨਾਗਰਿਕ ਲਈ ਮੁਫਤ ਸਿੱਖਿਆ ਅਤੇ ਸਿਹਤ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇ, ਨਸ਼ਾ ਤਸਕਰਾਂ ਅਤੇ ਪੁਲੀਸ ਦਾ ਸਿਆਸੀ ਗਠਜੋੜ ਨੂੰ ਨਕੇਲ ਪਾਈ ਜਾਏ, ਸਿੱਖਿਆ ਦਾ ਨਿੱਜੀਕਰਨ ਅਤੇ ਵਪਾਰੀਕਰਨ ਬੰਦ ਕੀਤਾ ਜਾਵੇ, ਸਿੱਖਿਆ ਸੰਸਥਾਵਾਂ ਵਿੱਚ ਸਿੱਖਿਆ ਚਾਲੂ ਕੀਤੀ ਜਾਵੇ ਆਦਿ ਦੀ ਚਰਚਾ ਕੀਤੀ।
ਚੋਣਾਂ ਦੌਰਾਨ ਨੌਜਵਾਨਾਂ ਨਾਲ ਕੀਤੇ ਵਾਅਦੇ ਸਰਕਾਰ ਨੂੰ ਯਾਦ ਕਰਵਾਉਣ ਸਬੰਧੀ ਇਹ ਯਾਦ ਪੱਤਰ ਰਮਨਜੀਤ ਸਿੰਘ ਸਿੱਕੀ ਦੀ ਗੈਰਹਾਜ਼ਰੀ ‘ਚ ਵਿਧਾਇਕ ਦੇ ਪੀਏ ਨੂੰ ਸੌਂਪਿਆ। ਇਸ ਸਮੇਂ ਮਾ ਸਰਬਜੀਤ ਸਿੰਘ ਭਰੋਵਾਲ, ਸੋਨੂੰ ਮੱਲੀ, ਅਜੇ ਫਤਿਹਾਬਾਦ, ਇੰਦਰਜੀਤ ਸਿੰਘ, ਕੁਲਦੀਪ ਸਿੰਘ ਵੇਈਪੁਈ, ਮੋਹਨ ਕੁਮਾਰ ਗੋਇੰਦਵਾਲ, ਰਾਜਾ ਖਡੂਰ ਸਾਹਿਬ, ਪੋਨੀ ਜਾਮਾਰਾਏ, ਮੰਗਲ ਸਿੰਘ ਜਵੰਦਾ, ਚਮਕੌਰ ਭੁੱਲਰ, ਹਰਦੇਵ ਸਿੰਘ ਜਲਾਲਾਬਾਦ, ਮਹਿਕਦੀਪ ਸਿੰਘ, ਅਜੇਦੀਪ ਸਿੰਘ, ਹੈਪੀ, ਗੁਰਜੰਟ ਤੁੜ, ਬੂਟਾ ਸਿੰਘ, ਰਵੀ ਕੁਮਾਰ ਕੋਟ, ਹਰਪਾਲ ਸਿੰਘ ਛਾਪੜੀ ਸਾਹਿਬ, ਡਾ ਬਲਜੀਤ ਸਿੰਘ ਖਡੂਰ ਸਾਹਿਬ ਆਦਿ ਆਗੂ ਹਾਜ਼ਰ ਸਨ।