ਬੰਗਾ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਅਗਵਾਈ ਹੇਠ ਮੁਕੰਦਪੁਰ ਤੋਂ ਆਰੰਭ ਕਰਕੇ ਬੰਗਾ ਤੱਕ ਜਥਾ ਮਾਰਚ ਕੀਤਾ ਗਿਆ। ਇਹ ਜਥੇ ਇੱਥੋਂ ਬਾਕੀ ਜਥਿਆਂ ਦੇ ਨਾਲ ਖਟਕੜ ਕਲਾਂ ਨੂੰ ਰਵਾਨਾ ਹੋ ਗਿਆ। ਇਸ ਜਥੇ ਦੀ ਅਗਵਾਈ ਗੁਰਬਿੰਦਰ ਜਗਤਪੁਰ, ਰਣਜੀਤ ਸਿੰਘ ਜਗਤਪੁਰ, ਹਰਪ੍ਰੀਤ ਜਗਤਪੁਰ, ਇਕਬਾਲ ਬਖਲੌਰ, ਜੱਸਾ ਹੈਪੋਵਾਲ ਆਦਿ ਨੇ ਕੀਤੀ। ਇੱਥੇ ਇਹ ਵਰਨਣਯੋਗ ਹੈ ਕਿ ਵੱਖ-ਵੱਖ ਤੋਂ ਖਟਕੜ ਕਲਾਂ ਪੁੱਜੇ ਜਥਿਆਂ ਲਈ ਲੰਗਰ ਦਾ ਪ੍ਰਬੰਧ ਵੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਬਹੁਤ ਹੀ ਉਤਸ਼ਾਹ ਨਾਲ ਕੀਤਾ ਗਿਆ।