ਫਿਲੌਰ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਫਿਲੌਰ ਦਾ ਅਜਲਾਸ ਪਿੰਡ ਬੋਪਾਰਾਏ ਵਿਖੇ 30 ਅਗਸਤ ਨੂੰ ਸਾਥੀ ਸ਼ਿੰਗਾਰਾ ਸਿੰਘ ਬੋਪਾਰਾਏ ਦੀ ਬਰਸੀ ਮੌਕੇ ਕੀਤਾ ਜਾਵੇਗਾ, ਇਨ•ਾਂ ਸ਼ਬਦਾਂ ਦਾ ਪ੍ਰਗਟਾਵਾ ਨੌਜਵਾਨ ਸਭਾ ਦੇ ਤਹਿ.ਸਕੱਤਰ ਸਾਥੀ ਮੱਖਣ ਸੰਗਰਾਮੀ ਨੇ ਤਹਿਸੀਲ ਕਮੇਟੀ ਮੀਟਿਗ ਦੌਰਾਨ ਕੀਤਾ। ਉਨਾਂ ਦੱਸਿਆ ਕਿ ਇਸ ਸੰਬੰਧੀ ਵੱਖ-ਵੱਖ ਪਿੰਡਾਂ ਵਿਚ ਮੀਟਿੰਗਾਂ, ਮੈਂਬਰਸ਼ਿਪ ਕੀਤੀ ਜਾ ਰਹੀ ਹੈ ਅਤੇ ਮੈਬਰਸ਼ਿਪ ਦੇ ਆਧਾਰ ‘ਤੇ ਚੁਣੇ ਹੋਏ ਡੈਲੀਗੇਟ ਅਜਲਾਸ ‘ਚ ਹਿੱਸਾ ਲੈਣਗੇ।
ਸਾਥੀ ਸੰਗਰਾਮੀ ਨੇ ਕਿਹਾ ਕਿ ਦੇਸ਼ ਦੇ ਹਾਕਮਾਂ ਵਲੋਂ ਨਵ-ਉਦਾਰਵਾਦੀ ਨੀਤੀਆ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਰੁਜ਼ਗਾਰ ਦੇ ਮੌਕੇ ਲਗਾਤਾਰ ਘੱਟ ਹੁੰਦੇ ਜਾ ਰਹੇ ਹਨ ਅਤੇ ਬੇਰੁਜ਼ਗਾਰਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ, ਫਿਰਕਾਪ੍ਰਸਤੀ ਦੇ ਦੌਰ ਅੰਦਰ ਘੱਟ-ਗਿਣਤੀਆਂ, ਦਲਿਤਾਂ ਅਤੇ ਮੁਸਲਮਾਨਾਂਂ ‘ਤੇ ਲਗਾਤਾਰ ਹਮਲੇ ਵੱਧਦੇ ਜਾ ਰਹੇ ਹਨ ।Àੇੱਥੇ ਸਿੱਖਿਆ ਦਾ ਨਿੱਜੀਕਰਨ-ਵਪਾਰੀਕਰਨ ਕੀਤੇ ਜਾਣ ਕਾਰਨ ਸਿੱਖਿਆ ਆਮ ਤੇ ਮੱਧ ਵਰਗ ਦੇ ਲੋਕਾਂ ਦੇ ਬੱਚਿਆ ਕੋਲੋਂ ਲਗਾਤਾਰ ਦੂਰ ਹੁੰਦੀ ਜਾ ਰਹੀ ਹੈ । ਨਸ਼ਿਆ ਦੇ ਕਾਰਨ ਜਵਾਨੀ ਦਾ ਵੱਡੀ ਪੱਧਰ ‘ਤੇ ਘਾਣ ਕੀਤਾ ਜਾ ਰਿਹਾ ਹੈ ।ਉਨਾਂ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਚੋਣਾਂ ਸਮੇਂ ਇਕ ਮਹੀਨੇ ਅੰਦਰ ਨਸ਼ਿਆਂ ਨੂੰੰ ਖਤਮ ਕਰਨ ਦੇ ਲਈ ਗੁਟਕਾ ਸਾਹਿਬ ਦੀਆ ਕਸਮਾਂ ਖਾ ਰਹੇ ਸਨ, ਪ੍ਰੰਤੂ ਡੇਢ ਸਾਲ ਬੀਤ ਜਾਣ ਦੇ ਬਾਅਦ ਵੀ “ਪੁਲਿਸ-ਸਿਆਸੀ-ਸਮੱਗਲਰ“ ਗੱਠਜੋੜ ਜਿੳੁ ਦੀ ਤਿੳੁ ਨਸ਼ਿਆ ਦਾ ਵਪਾਰ ਕਰ ਰਿਹਾ ਹੈ ਅਤੇ ਜਵਾਨੀ ਦਾ ਘਾਣ ਕੀਤਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਇਨ•ਾਂ ਅਲਾਮਤਾਂ ਦਾ ਟਾਕਰਾ ਸ਼ਹੀਦ ਭਗਤ ਸਿੰਘ ਅਤੇ ਹੋਰ ਦੇਸ਼ ਭਗਤਾਂ ਦੇ ਵਿਚਾਰਾਂ ਤੋ ਸੇਧ ਲੈ ਕੇ ਹੀ ਕੀਤਾ ਜਾ ਸਕਦਾ ਹੈ। ੳੁਨ•ਾਂ ਅਪੀਲ ਕੀਤੀ ਕਿ ਕੇਰਲ ‘ਚ ਆਏ ਹੜਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਵੱਧ ਤੋਂ ਵੱਧ ਆਰਥਿਕ ਮਦਦ ਕੀਤੀ ਜਾਵੇ । ਇਸ ਮੌਕੇ ਗੁਰਦੀਪ ਗੋਗੀ, ਵਿਜੈ ਰੁੜਕਾ, ਮਨਜਿੰਦਰ ਢੇਸੀ, ਰਿੱਕੀ ਮਿਓਵਾਲ, ਸਨੀ ਫਿਲੌਰ, ਪ੍ਰਭਾਤ ਕਵੀ ਆਦਿ ਵੀ ਹਾਜ਼ਰ ਸਨ।