Now Reading
ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਜੋਧਾਂ ਬਾਜ਼ਾਰ ਵਿਚ ਮਾਰਚ

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਜੋਧਾਂ ਬਾਜ਼ਾਰ ਵਿਚ ਮਾਰਚ

ਜੋਧਾਂ : ਸ਼ਹੀਦ ਭਗਤ ਸਿੰਘ ਦੇ 111ਵੇਂ ਜਨਮ ਦਿਨ ਦੇ ਸਬੰਧ ਵਿਚ ਪੰਜਾਬ ਦੀਆਂ ਅਗਾਂਹਵਧੂ ਤੇ ਇਨਕਲਾਬੀ ਜਥੇਬੰਦੀਆਂ, ਜਿਨ੍ਹਾਂ ਵਿਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਜਨਵਾਦੀ ਇਸਤਰੀ ਸਭਾ, ਜਮਹੂਰੀ ਕਿਸਾਨ ਸਭਾ, ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐੱਫ.) ਸੈਂਟਰ ਫਾਰ ਟਰੇਡ ਯੂਨੀਅਨ ਪੰਜਾਬ (ਸੀ.ਟੀ.ਯੂ.) ਵੱਲੋਂ ਜੋਧਾਂ-ਰਤਨ ਬਜ਼ਾਰ ਵਿਚ ਸਥਿਤ ਸ਼ਹੀਦ ਭਗਤ ਸਿੰਘ ਯਾਦਗਾਰੀ ਹਾਲ ਵਿਚ ਇਨਕਲਾਬੀ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਬੋਲਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਰਘਬੀਰ ਸਿੰਘ ਬੈਨੀਪਾਲ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਡਾ. ਜਸਵਿੰਦਰ ਸਿੰਘ ਕਾਲਖ, ਜ਼ਿਲ੍ਹਾ ਸਕੱਤਰ ਹਰਨੇਕ ਗੁੱਜਰਵਾਲ, ਸੀ.ਟੀ.ਯੂ. ਦੇ ਸੂਬਾਈ ਆਗੂ ਚਰਨਜੀਤ ਸਿੰਘ ਹਿਮਾਂਯੂੰਪੁਰਾ, ਜਨਵਾਦੀ ਇਸਤਰੀ ਸਭਾ ਦੀ ਜ਼ਿਲ੍ਹਾ ਕਨਵੀਨਰ ਗੁਰਿੰਦਰ ਕੌਰ ਗਰੇਵਾਲ, ਸੀਨੀਅਰ ਆਗੂ ਪਰਮਜੀਤ ਕੌਰ ਜੋਧਾਂ, ਪੀ.ਐੱਸ.ਐੱਫ. ਦੇ ਪ੍ਰਧਾਨ ਲਵਪ੍ਰੀਤ ਗੁੱਜਰਵਾਲ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਯੂਨੀਟ ਮਨਸੂਰਾਂ ਦੇ ਪ੍ਰਧਾਨ ਸਿਕੰਦਰ ਸਿੰਘ, ਜੋਧਾਂ ਦੇ ਆਗੂ ਬਲਰਾਜ ਜੋਧਾਂ ਨੇ ਕਿਹਾ ਕਿ ਆਜ਼ਾਦੀ ਦੇ 71 ਸਾਲ ਬੀਤ ਜਾਣ ‘ਤੇ ਵੀ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੇ ਸੁਪਨੇ ਸੱਚ ਨਹੀਂ ਹੋਏ। ਦੇਸ਼ ਨੂੰ ਸਾਮਰਾਜੀਆਂ ਕੋਲ ਗਹਿਣੇ ਰੱਖਣ ਵਾਲੇ ਸਾਡੇ ਦੇਸ਼ ਦੇ ਹਾਕਮ ਕਾਲੇ ਅੰਗਰੇਜ਼ਾਂ ਨੂੰ ਭਾਂਜ ਦੇਣ ਲਈ ਆਜ਼ਾਦੀ ਦੀ ਦੂਜੀ ਲੜਾਈ ਲਈ ਹੁਣ ਫਿਰ ਭਗਤ ਸਿੰਘ ਵਰਗੇ ਯੋਧਿਆਂ ਨੂੰ ਜੰਮਣਾ ਪਵੇਗਾ। ਜਨਵਾਦੀ ਇਸਤਰੀ ਸਭਾ ਯੂਨੀਟ ਜੋਧਾਂ ਦੇ ਪ੍ਰਧਾਨ ਸੁਖਵਿੰਦਰ ਕੌਰ ਸੁੱਖੀ, ਸਕੱਤਰ ਕਮਲਜੀਤ ਕੌਰ, ਮਹਿਲਾ ਮੰਡਲ ਪ੍ਰਧਾਨ ਧਨਵੰਤ ਕੌਰ, ਸੁਰਿੰਦਰ ਕੌਰ, ਜੋਧਾਂ ਦੀ ਮੀਤ ਪ੍ਰਧਾਨ ਬਲਜਿੰਦਰ ਕੌਰ ਦੋਲੋਂ, ਅਮਰਜੀਤ ਕੌਰ ਜੋਧਾਂ ਅਤੇ ਨੌਜਵਾਨ ਆਗੂਆਂ ਸਿਕੰਦਰ ਹਿਮਾਂਯੂੰਪੁਰਾ, ਗੋਰਾ ਜੱਸਵਾਲ, ਜੱਗਾ ਬੀਲ੍ਹਾ, ਅਮਰਜੀਤ ਹਿਮਾਂਯੂੰਪੁਰਾ, ਮਨਿੰਦਰ ਆਰਟ ਜੋਧਾਂ, ਸੁਖਵਿੰਦਰ ਕਾਕਾ ਟੇਲਰ ਮਨਸੂਰਾਂ, ਰੇਂਕੂ ਮਨਸੂਰਾਂ, ਰਾਜੂ ਜੋਧਾਂ, ਮੋਨੂ ਜੋਧਾਂ, ਕਰਨ ਜੋਧਾਂ, ਬੰਟੀ ਜੋਧਾਂ, ਕਿਸਾਨ ਆਗੂ ਮੇਜਰ ਸਿੰਘ ਜੋਧਾਂ, ਸੋਨੀ ਰਤਨ, ਦਲਬਾਰਾ ਰਤਨ, ਬਲਜਿੰਦਰ ਜੋਧਾਂ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਆਗੂਆਂ ਡਾ. ਅਜੈਬ ਸਿੰਘ, ਡਾ. ਕੇਸਰ ਸਿੰਘ, ਡਾ. ਭਗਵੰਤ ਸਿੰਘ, ਡਾ ਮੇਵਾ ਸਿੰਘ ਭੂੰਗਾਹੇੜੀ, ਭਗਤ ਸਿੰਘ ਤੁੱਗਲ ਦੀ ਅਗਵਾਈ ਵਿਚ ਜੋਧਾਂ-ਰਤਨ ਬਾਜ਼ਾਰ ਵਿਚ ਪੈਦਲ ਮਾਰਚ ਕੀਤਾ ਗਿਆ ਤੇ ਇਸ ਦੌਰਾਨ ਗੁਰੂ ਗਬਿੰਦ, ਊਧਮ, ਗਦਰੀ ਬਾਬੇ, ਘਰ ਜੰਮਣ ਭਗਤ ਸਰਾਭੇ, ਲੋਕ ਘੋਲ ਨਾ ਥੰਮਣਗੇ ਘਰ-ਘਰ ਭਗਤ ਸਿੰਘ ਜੰਮਣਗੇ, ਇਨਕਲਾਬ ਜ਼ਿੰਦਾਬਾਦ, ਸਾਮਰਾਜਵਾਦ ਮੁਰਦਾਬਾਦ ਆਦਿ ਇਨਕਲਾਬੀ ਨਾਅਰਿਆਂ ਦੀ ਗੂੰਜ ਨਾਲ ਜੁਝਾਰੂ ਨੌਜਵਾਨਾਂ ਨੇ ਲੋਕਾਂ ਵਿਚ ਕ੍ਰਾਂਤੀਕਾਰੀ ਭਾਵਨਾ ਪੈਦਾ ਕੀਤੀ।

Scroll To Top