ਜੋਧਾਂ : ਸ਼ਹੀਦ ਭਗਤ ਸਿੰਘ ਦੇ 111ਵੇਂ ਜਨਮ ਦਿਨ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਮਨਿੰਦਰ ਆਰਟਸ ਐਂਡ ਸੱਭਿਆਚਾਰਕ ਗਰੁੱਪ, ਜਨਵਾਦੀ ਇਸਤਰੀ ਸਭਾ, ਪੰਜਾਬ ਸਟੂਡੈਂਟਸ ਫੈਡਰੇਸ਼ਨ ਵੱਲੋ ਸਮੂਹ ਨਗਰ ਨਿਵਾਸੀਆਂ ਦੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਦਸਤਾਰ ਮੁਕਾਬਲੇ ਤੇ ਇਨਕਲਾਬੀ ਪੇਸ਼ਕਾਰੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ। ਇਸ ਸਮਾਗਮ ਵਿਚ ਬੀਬੀ ਹਰਪ੍ਰੀਤ ਕੌਰ ਪ੍ਰੀਤ ਉੱਘੇ ਸਮਾਜਸੇਵਕਾ, ਮੱਖ ਮਹਿਮਾਨ ਤੇ ਪ੍ਰੋ. ਜੈਪਾਲ ਸਿੰਘ ਤੂਰ ਉੱਘੇ ਬੁੱਧੀਜੀਵੀ, ਮੁੱਖ ਬੁਲਾਰੇ ਵਜੋਂ ਪੁੱਜੇ। ਇਸ ਮੌਕੇ ਬੋਲਦਿਆਂ ਉਕਤ ਆਗੂਆਂ ਨੇ ਚੰਗੇ ਸਮਾਜ ਦੀ ਉਸਾਰੀ, ਬਰਾਬਰੀ ਦਾ ਸਮਾਜ ਸਿਰਜਣ ਲਈ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਸੇਧ ਲੈਣੀ ਪਵੇਗੀ। ਜਨਵਾਦੀ ਇਸਤਰੀ ਸਭਾ ਯੂਨਿਟ ਜੋਧਾਂ ਦੀ ਸਰਪ੍ਰਸਤ ਪਰਮਜੀਤ ਕੌਰ ਪਰਮ, ਪ੍ਰਧਾਨ ਸੁਖਵਿੰਦਰ ਕੌਰ ਸੁੱਖੀ, ਸਕੱਤਰ ਕਮਲ ਜੋਧਾਂ, ਜੁਆਇੰਟ ਸਕੱਤਰ ਮਨਜੀਤ ਕੌਰ, ਖਜ਼ਾਨਚੀ ਪਰਮਜੀਤ ਕੌਰ, ਧਨਵੰਤ ਕੌਰ, ਕਿਰਨਜੀਤ ਕੌਰ, ਕਮਲ ਰਤਨਾਂ, ਅਮਨ ਜੋਧਾਂ, ਜਸਪ੍ਰੀਤ ਕੌਰ ਜੱਸੀ, ਮਨਜਿੰਦਰ ਕੌਰ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਥਾਨਕ ਮਨਜਿੰਦਰ ਆਰਟ ਤੇ ਸੱਭਿਆਚਾਰਕ ਗਰੁੱਪ, ਬਲਰਾਜ ਜੋਧਾਂ, ਗੁਰਪ੍ਰੀਤ ਗੋਪੀ, ਨਵਦੀਪ ਵਿੱਕੀ, ਨਰਿੰਦਰ ਸਿੰਘ, ਸਿੰਮੀ ਜੋਧਾਂ ਦੀ ਅਗਵਾਈ ਤੇ ਪ੍ਰਬੰਧਾਂ ਹੇਠ ਹੋਏ। ਇਸ ਸਮਾਗਮ ‘ਚ ਮੌਕੇ ‘ਤੇ ਸਕੂਲੀ ਬੱਚਿਆਂ ਵੱਲੋਂ ਕੋਰਿਓਗ੍ਰਾਫੀਆਂ, ਸਕਿੱਟਾਂ, ਗੀਤ, ਗਿੱਧਾ, ਭੰਗੜਾ, ਜਿੱਥੇ ਮੁੱਖ ਆਕਰਸ਼ਣ ਰਹੇ, ਉੱਥੇ ਲੋਕ ਪੱਖੀ ਗਾਇਕ ਭਗਵਾਨ ਦਾਸ, ਮੌਜੀ ਜੋਧਾਂ, ਪਰਵੇਜ਼ ਜੋਧਾਂ, ਰਜਿੰਦਰ ਸ਼ਹਿਜਾਦ ਨੇ ਇਨਕਲਾਬੀ ਗੀਤਾਂ ਦੀ ਛਹਿਬਰ ਲਾਈ। ਦਸਤਾਰ ਮੁਕਾਬਲਿਆਂ ਦੇ ਜੇਤੂਆਂ ਨੂੰ ਜੋਧਾਂ ਦੇ ਸਰਪੰਚ ਰਜਿੰਦਰ ਸਿੰਘ ਰਾਜੂ, ਸਾਬਕਾ ਸਰਪੰਚ ਜਗਦੇਵ ਸਿੰਘ, ਗੁਰਿੰਦਰ ਕੌਰ ਗਰੇਵਾਲ, ਦੁਕਾਨਦਾਰ ਯੂਨੀਅਨ ਜੋਧਾਂ ਦੇ ਪ੍ਰਧਾਨ ਪਰਮਜੀਤ ਪੰਮਾ, ਪਰਮ ਧਾਂਦਰਾਂ, ਬਦਨ ਸਿੰਘ ਜੈਲਦਾਰ, ਮੁਖਤਿਆਰ ਸਿੰਘ ਫੌਜੀ, ਰਮਨਦੀਪ ਬਠਿੰਡਾ, ਹਰਨੇਕ ਗੁੱਜਰਵਾਲ, ਡਾ. ਜਸਵਿੰਦਰ ਕਾਲਖ, ਰਾਣਾ ਲਤਾਲਾ, ਪੱਪੂ ਲਤਾਲਾ, ਡਾ. ਭਗਵੰਤ ਬੜੂੰਦੀ, ਅਮਰਜੀਤ ਸਹਿਜਾਦ, ਮਨਦੀਪ ਸਹਿਜਾਦ, ਇਨਾਮ ਤਕਸੀਕ ਕੀਤੇ ਗਏ। ਪ੍ਰਬੰਧਕਾਂ ਵੱਲੋਂ ਬੱਚਿਆਂ ਨੂੰ ਸਿਖਲਾਈ ਦੇਣ ਵਾਲੇ ਕੋਚਾਂ ਮਾ. ਕਰਮਜੀਤ ਲਲਤੋਂ, ਕਮਲਜੀਤ ਕੌਰ, ਕਿਰਨਦੀਪ ਕੌਰ, ਜਗਦੇਵ ਸਿੰਘ ਮੌਜੀ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।