Now Reading
ਲੋਹੜੀ ਮੌਕੇ ਕਿਲ੍ਹਾ ਰਾਏਪੁਰ ਵਿਖੇ ਕਾਲੇ ਖੇਤੀ ਕਾਨੂੰਨਾਂ ਨੂੰ ਲਾਈ ਅੱਗ

ਲੋਹੜੀ ਮੌਕੇ ਕਿਲ੍ਹਾ ਰਾਏਪੁਰ ਵਿਖੇ ਕਾਲੇ ਖੇਤੀ ਕਾਨੂੰਨਾਂ ਨੂੰ ਲਾਈ ਅੱਗ

ਅਸੀਂ ਨੱਕੇ ਮੋੜਨ ਵਾਲੇ ਹਾਂ, ਦਿੱਲੀਏ ਤੇਰਾ ਨੱਕ ਮੋੜ ਦਿਆਂਗੇ! : ਰਵਿੰਦਰ ਗਰੇਵਾਲ਼

ਡੇਹਲੋ, 13 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਅੱਜ ਲੋਹੜੀ ਦੇ ਤਿਓਹਾਰ ਮੌਕੇ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਕਿਲ੍ਹਾ ਰਾਏਪੁਰ ਵਿਖੇ ਅਡਾਨੀਆ ਦੀ ਖੁਸ਼ਕ ਬੰਦਰਗਾਹ ‘ਤੇ ਕਾਲੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਨੂੰ ਅੱਗ ਲਾਈ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਸੰਯੁਕਤ ਕਿਸਾਨ ਮੋਰਚੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਲਗਾਏ ਇਸ ਧਰਨੇ ਦੀ ਪ੍ਰਧਾਨਗੀ ਰਜਿੰਦਰ ਕੌਰ ਜੜਤੌਲੀ, ਪਰਮਜੀਤ ਕੌਰ ਕਿਲ੍ਹਾ ਰਾਏਪੁਰ, ਗੁਰਮੀਤ ਕੌਰ ਘੁਗਰਾਣਾ, ਅਵਤਾਰ ਕੌਰ ਕਿਲ੍ਹਾ ਰਾਏਪੁਰ, ਪਰਮਜੀਤ ਕੌਰ ਜੜਤੌਲੀ ਨੇ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ ਉਘੇ ਲੋਕ ਗਾਇਕ ਰਵਿੰਦਰ ਗਰੇਵਾਲ਼ ਨੇ ਆਖਿਆ ਕਿ ਮੋਦੀ ਸਰਕਾਰ ਨੂੰ ਤਿੰਨੇ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ। ਗਾਇਕ ਵੀਰਾਂ ਨੂੰ ਦੇਸ਼ ਭਗਤਾਂ ਦੇ ਗੀਤਾਂ ਨੂੰ ਆਪਣੀ ਗਾਇਕੀ ਦਾ ਹਿੱਸਾ ਬਨਾਉਣਾ ਚਾਹੀਦਾ ਹੈ। ਉਹਨਾ ਆਪਣਾ ਗੀਤ “ਅਸੀਂ ਨੱਕੇ ਮੋੜਨ ਵਾਲੇ ਹਾਂ, ਦਿੱਲੀਏ ਤੇਰਾ ਨੱਕ ਮੋੜ ਦਿਆਂ ਗੇ” ਵੀ ਗਾਇਆ। ਇਸ ਸਮੇਂ ਜਗਤਾਰ ਸਿੰਘ ਚਕੌਹੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਸੁਰਜੀਤ ਸਿੰਘ ਸੀਲੋ, ਹਰਪ੍ਰੀਤ ਸਿੰਘ ਬੱਲੋਵਾਲ, ਹਰਜਿੰਦਰ ਸਿੰਘ ਬੱਲੋਵਾਲ, ਅਮਰੀਕ ਸਿੰਘ, ਬਾਬਾ ਬਿੰਦਰ ਸਿੰਘ, ਗੁਲਜ਼ਾਰ ਸਿੰਘ, ਚਤਰ ਸਿੰਘ (ਸਾਰੇ ਜੜਤੌਲੀ) ਗੁਰਮੀਤ ਸਿੰਘ ਪੰਮੀ, ਗੁਰਉਪਦੇਸ਼ ਸਿੰਘ, ਸੁਖਦੇਵ ਸਿੰਘ ਭੋਮਾ, ਧਰਮਿੰਦਰ ਸਿੰਘ , ਮਨਦੀਪ ਸਿੰਘ, ਐਡਵੋਕੇਟ ਮੁਕੇਸ਼ਇੰਦਰ ਸਿੰਘ (ਸਾਰੇ ਘੁਗਰਾਣਾ) ਬਲਦੇਵ ਸਿੰਘ ਧੂਰਕੋਟ, ਚਮਕੌਰ ਸਿੰਘ, ਹਰਦੀਪ ਸਿੰਘ (ਸਾਰੇ ਛਪਾਰ) ਗੁਰਚਰਨ ਸਿੰਘ, ਭਾਨ ਸਿੰਘ, ਨਿਰਭੈ ਸਿੰਘ, ਹਰਮਿੰਦਰ ਸਿੰਘ , ਮਲਕੀਤ ਸਿੰਘ (ਕਿਲ੍ਹਾ ਰਾਏਪੁਰ) ਗੁਰਦਾਸ ਸਿੰਘ ਮਹਿਮਾ ਸਿੰਘ ਵਾਲਾ, ਨਾਜ਼ਰ ਸਿੰਘ, ਹਰਜਿੰਦਰ ਸਿੰਘ, ਮਨਮੋਹਨ ਸਿੰਘ, ਜਸਵੰਤ ਸਿੰਘ, ਮਲਕੀਤ ਸਿੰਘ (ਸਾਰੇ ਨਾਰੰਗਵਾਲ) ਬੰਤ ਸਿੰਘ, ਕਰਨੈਲ ਸਿੰਘ (ਸਾਰੇ ਸਾਇਆ) ਆਦਿ ਹਾਜ਼ਰ ਸਨ।

Scroll To Top