Now Reading
ਲੋਕਾਂ ‘ਤੇ ਝੂਠੇ ਪਰਚੇ ਦਰਜ ਕਰਵਾਉਣ ਲਈ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਦੀ ਨਿੰਦਾ

ਲੋਕਾਂ ‘ਤੇ ਝੂਠੇ ਪਰਚੇ ਦਰਜ ਕਰਵਾਉਣ ਲਈ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਦੀ ਨਿੰਦਾ

ਤਰਨ ਤਾਰਨ, 13 ਫਰਵਰੀ (ਸੰਗਰਾਮੀ ਲਹਿਰ ਬਿਊਰੋ)- ਪਿੰਡ ਤੁੜ ਦੀ ਪੰਚਾਇਤ ਦੀ ਅਗਵਾਈ ਤੇ ਸਰਪੰਚ ਦਿਆਲ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਦੇ ਗੁਰਦੁਆਰਾ ਬਾਬਾ ਥੜਾ ਸਾਹਿਬ ਵਿਖੇ ਕੀਤੇ ਇੱਕਠ ਉਪਰੰਤ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸੁਲੱਖਣ ਸਿੰਘ ਤੁੜ, ਜਮਹੂਰੀ ਕਿਸਾਨ ਸਭਾ ਦੇ ਆਗੂ ਜੰਗ ਬਹਾਦਰ ਸਿੰਘ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਵਿੰਦਰ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਨਛੱਤਰ ਸਿੰਘ, ਆਮ ਆਦਮੀ ਪਾਰਟੀ ਦੇ ਆਗੂ ਪਰੱਬਦੀਪ ਸਿੰਘ ਨੇ ਕਿਹਾ ਕਿ ਉਹ ਦਿੱਲੀ ਸੰਘਰਸ਼ ਵਿੱਚ ਰੁਝੇ ਹੋਏ ਹਨ, ਲਗਾਤਾਰ ਸਾਡੇ ਸਾਥੀ ਦਿੱਲੀ ਸੰਘਰਸ਼ ਵਿੱਚ ਆ ਜਾ ਰਹੇ ਹਨ ਪਰ ਸਾਡੇ ਪਿੰਡ ਦੇ ਕਾਂਗਰਸ ਦੇ ਨੇੜੇ ਰਹਿਣ ਕੁੱਝ ਲੋਕ ਝੂਠੀਆਂ ਦਰਖਾਸਤਾਂ ਦੇ ਕੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ। ਪਿੰਡ ਦਾ ਇਕੱਠ ਕਰਕੇ ਝੂਠੀਆਂ ਦਰਖਾਸਤਾਂ ਦੇਣ ਵਾਲਿਆ ਦੇ ਖ਼ਿਲਾਫ ਐਸਐਸਪੀ ਤਰਨ ਤਾਰਨ ਤੋਂ ਕਾਰਵਾਈ ਦੀ ਮੰਗ ਕੀਤੀ ਗਈ। ਪਿੰਡ ਪੱਧਰੀ ਇਸ ਮੀਟਿੰਗ ‘ਚ ਹੋਰਨਾ ਤੋਂ ਇਲਾਵਾ ਡਾ. ਅਮਰਜੀਤ ਸਿੰਘ, ਪੰਚਾਇਤ ਮੈਂਬਰ ਨਿਰਮਲ ਸਿੰਘ, ਪਰਮਜੀਤ ਕੌਰ, ਕਸ਼ਮੀਰ ਸਿੰਘ, ਜਾਗੀਰ ਸਿੰਘ, ਸੁਖਰਾਜ ਸਿੰਘ, ਸੁਰਜੀਤ ਸਿੰਘ, ਗੁਰਵੇਲ ਸਿੰਘ, ਕੁਲਵੰਤ ਸਿੰਘ, ਪਰਗਟ ਸਿੰਘ, ਸਵਰਨ ਸਿੰਘ, ਮਨਜੀਤ ਸਿੰਘ, ਹਰਦੀਪ ਸਿੰਘ, ਬਲਜੀਤ ਸਿੰਘ, ਗਰੀਬ ਸਿੰਘ, ਸ਼ਿੰਗਾਰਾ ਸਿੰਘ ਆਦਿ ਆਗੂ ਹਾਜ਼ਰ ਸਨ।

Scroll To Top