Now Reading
ਲੇਖਕਾਂ ਨੇ ਦਿੱਲੀ ਜਾਣ ਦਾ ਕੀਤਾ ਐਲਾਨ

ਲੇਖਕਾਂ ਨੇ ਦਿੱਲੀ ਜਾਣ ਦਾ ਕੀਤਾ ਐਲਾਨ

ਗੁਰਦਾਸਪੁਰ, 10 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਜ਼ਿਲ੍ਹਾ ਸਾਹਿਤ ਕੇਂਦਰ ਦੀ ਇਕ ਮੀਟਿੰਗ ਪ੍ਰੋ. ਕਿਰਪਾਲ ਸਿੰਘ ਯੋਗੀ ਦੀ ਪ੍ਰਧਾਨਗੀ ਹੇਠ ਗੋਈ, ਜਿਸ ਚ 23 ਅਕਤੂਬਰ ਤੋਂ 26 ਅਕਤੂਬਰ ਤੱਕ ਫਿਰ ਮੁੜ ਤੋਂ ਸਿੰਘੂ ਬਾਰਡਰ ਪੁੱਜ ਕੇ ਹਾਜ਼ਰੀ ਦੇਣ ਦਾ ਫੈਸਲਾ ਕੀਤਾ ਗਿਆ। ਰੇਲਵੇ ਸਟੇਸ਼ਨ ਤੇ ਚਲਦੇ ਮੋਰਚੇ ਦੌਰਾਨ ਨਵੰਬਰ ਦੇ ਪਹਿਲੇ ਹਫਤੇ ਕਵੀ ਦਰਬਾਰ ਕਰਵਾਉਣ ਦਾ ਵੀ ਫੈਸਲਾ ਕੀਤਾ ਗਿਆ। ਇਸ ਤਰ੍ਹਾਂ ਹੀ 5 ਦਸਬੰਰ ਨੂੰ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਸਨਮਾਨ ਸਮਾਰੋਹ ਕਰਵਾਉਮ ਦਾ ਐਲਾਨ ਵੀ ਕੀਤਾ ਗਿਆ। ਇਸ ਮੀਟਿੰਗ ਚ ਸੁਲੱਖਣ ਸਰਹੱਦੀ, ਡਾ. ਲੇਖ ਰਾਜ, ਸ਼ੀਤਲ ਸਿੰਘ ਗੁੰਨੋਪੁਰੀ, ਮੱਖਣ ਕੁਹਾੜ, ਸੁੱਚਾ ਸਿੰਘ ਪਸਨਾਵਾਲਾ, ਮੰਗਤ ਚੰਚਲ, ਤਰਸੇਮ ਸਿੰਘ ਭੰਗੂ, ਸੁਭਾਸ਼ ਦੀਵਾਨਾ, ਸੁਖਵਿੰਦਰ ਰੰਧਾਵਾ, ਸੋਹਣ ਸਿੰਘ, ਕਪੂਰ ਸਿੰਘ ਘੁੰਮਣ, ਦਲਬੀਰ ਸਿੰਘ ਆਦਿ ਨੇ ਭਾਗ ਲਿਆ।

Scroll To Top