Now Reading
‘ਲੁਟੇਰੇ ਭਜਾਉ ਦੇਸ਼ ਬਚਾਓ’ ਦੇ ਨਾਹਰੇ ਤਹਿਤ ਪਾਰਟੀ ਵਰਕਰਾਂ ਦੀ ਮੀਟਿੰਗ

‘ਲੁਟੇਰੇ ਭਜਾਉ ਦੇਸ਼ ਬਚਾਓ’ ਦੇ ਨਾਹਰੇ ਤਹਿਤ ਪਾਰਟੀ ਵਰਕਰਾਂ ਦੀ ਮੀਟਿੰਗ

ਤਰਨ ਤਾਰਨ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਵਲੋਂ ‘ਲੁਟੇਰੇ ਭਜਾਉ ਦੇਸ਼ ਬਚਾਓ’ ਦੇ ਨਾਹਰੇ ਤਹਿਤ 12 ਨਵੰਬਰ ਨੂੰ ਜਲਿ੍ਹਆਂ ਵਾਲੇ ਬਾਗ਼ ਤੋਂ ਮਾਰਚ ਦੀਆਂ ਤਿਆਰੀਆਂ ਸਬੰਧੀ ਪਿੰਡ ਅਲਾਦੀਨਪੁਰ ‘ਚ ਪਾਰਟੀ ਵਰਕਰਾਂ ਦੀ ਮੀਟਿੰਗ ਸਵਿੰਦਰ ਸਿੰਘ ਅਲਾਦੀਨਪੁਰ ਪ੍ਰਧਾਨਗੀ ਹੇਠ ਕੀਤੀ ਗਈ¢ ਮੀਟਿੰਗ ਨੂੰ ਸੰਬੋਧਨ ਕਰਦਿਆਾ ਪਾਰਟੀ ਦੇ ਜ਼ਿਲ੍ਹਾ ਸਕੱਤਰੇਤ ਮੈਂਬਰ ਜਸਪਾਲ ਸਿੰਘ ਝਬਾਲ ਤੇ ਬਲਦੇਵ ਸਿੰਘ ਪੰਡੋਰੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਸਾਮਰਾਜੀ ਅਤੇ ਸਰਮਾਏਦਾਰੀ ਪੱਖੀ ਨੀਤੀਆਂ ਅਮੀਰ ਲੋਕਾਂ ਨੂੰ ਖੁੱਲ੍ਹੀਆਂ ਛੋਟਾਂ ਦੇਣ ਵਾਲੀਆਂ ਅਤੇ ਗ਼ਰੀਬ ਲੋਕਾਂ ਦਾ ਕੰਚੂਮਰ ਕੱਢਣ ਵਾਲੀਆਂ ਹਨ| ਇਨ੍ਹਾਂ ਨੀਤੀਆਂ ਕਾਰਨ ਬੇਰੁਜ਼ਗਾਰੀ ਮਹਿੰਗਾਈ ਭਰਿਸ਼ਟਾਚਾਰ ਵਿਚ ਅਥਾਹ ਵਾਧਾ ਹੋਇਆ ਹੈ| ਨਰਿੰਦਰ ਮੋਦੀ ਦੇ ਹਰ ਸਾਲ ਦੋ ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ ਖੋਖਲੇ ਸਾਬਤ ਹੋਏ ਹਨ| ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੀ ਆਪਣੇ ਚੋਣ ਵਾਅਦਿਆਂ ਤੋਂ ਮੁੁਕਰ ਗਈ ਹੈ¢ ਉਨ੍ਹਾਂ ਕਿਹਾ ਕਿ ਸਾਮਰਾਜਵਾਦੀ ਤੇ ਸਰਮਾਏਦਾਰੀ ਪੱਖੀ ਨੀਤੀਆਂ ਦਾ ਮੁਕਾਬਲਾ ਖੱਬੀਆਂ ਪਾਰਟੀਆਂ ਤੋਂ ਬਗ਼ੈਰ ਨਹੀਂ ਕੀਤਾ ਜਾ ਸਕਦਾ| ਇਨ੍ਹਾਂ ਆਗੂਆਂ ਨੇ 13 ਨਵੰਬਰ ਨੂੰ ਵੱਡੀ ਗਿਣਤੀ ਵਿਚ ਪਹੁੰਚਣ ਦਾ ਸੱਦਾ ਦਿੱਤਾ| ਮੀਟਿੰਗ ਨੂੰ ਕਰਮ ਸਿੰਘ ਪੰਡੋਰੀ ਨੇ ਵੀ ਸੰਬੋਧਨ ਕੀਤਾ¢ ਇਸ ਮੌਕੇ ਚੈਂਚਲ ਸਿੰਘ, ਅਜੀਤ ਸਿੰਘ, ਸਵਿੰਦਰ ਸਿੰਘ, ਬਲਦੇਵ ਸਿੰਘ ਆਦਿ ਹਾਜ਼ਰ ਸਨ|

Scroll To Top