Now Reading
ਲਾਡੂਵਾਲ ਟੌਲ ਪਲਾਜੇ ’ਤੇ ਲਾਇਆ ਜਾਮ

ਲਾਡੂਵਾਲ ਟੌਲ ਪਲਾਜੇ ’ਤੇ ਲਾਇਆ ਜਾਮ

ਫਿਲੌਰ, 27 ਸਤੰਬਰ (ਸੰਗਰਾਮੀ ਲਹਿਰ ਬਿਊਰੋ)- ਤਹਿਸੀਲ ਫਿਲੌਰ ਨਾਲ ਸਬੰਧਤ ਕਿਸਾਨਾਂ ਦੀਆਂ ਜਥੇਬੰਦੀਆ ਸਮੇਤ ਹੋਰ ਭਰਾਤਰੀ ਜਥੇਬੰਦੀਆਂ ਵਲੋਂ ਲਾਡੂਵਾਲ ਟੌਲ ਪਲਾਜੇ ’ਤੇ ਜਾਮ ਲਗਾਇਆ ਗਿਆ। ਅੱਜ ਸਵੇਰੇ ਹੀ ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਟਰਾਲੀਆਂ ਸੜਕ ਵਿਚਕਾਰ ਲਗਾ ਦਿੱਤੀਆਂ ਗਈਆ। ਮਗਰੋਂ ਇਲਾਕੇ ਭਰ ਦੀਆਂ ਜਥੇਬੰਦੀਆਂ ਨੇ ਮੋਰਚਾ ਸੰਭਾਲ ਲਿਆ। ਦਿਨ ਭਰ ਸਟੇਜ ਤੋਂ ਬੁਲਾਰੇ ਸੰਬੋਧਨ ਕਰਦੇ ਰਹੇ। ਟੌਲ ਪਲਾਜੇ ’ਤੇ ਪਹਿਲਾ ਤੋਂ ਹੀ ਚਲਦੇ ਲੰਗਰ ’ਚ ਅੱਜ ਕਾਫੀ ਰੌਣਕ ਰਹੀ। ਵੱਡੀਆਂ ਵੱਡੀਆਂ ਲਾਈਨਾਂ ਲੱਗੀਆ ਰਹੀਆਂ। ਜ਼ਰੂਰੀ ਸੇਵਾਵਾਂ ਜਾਰੀ ਰਹੀਆਂ। ਬਜਾਰ ਬੰਦ ਰਹੇ।

Scroll To Top