
ਹੁਸ਼ਿਆਰਪੁਰ, 28 ਅਗਸਤ (ਸੰਗਰਾਮੀ ਲਹਿਰ ਬਿਊਰੋ)- ਖੇਤੀ ਕਾਲੇ ਕਾਨੂੰਨਾਂ ਵਿਰੁੱਧ ਸਯੁੰਕਤ ਕਿਸਾਨ ਮੋਰਚੇ ਦੇ ਸੱਦੇ ਤੇ ਨੇੜੇ ਮਿੰਨੀ ਸਕੱਤਰੇਤ ਰਿਲਾਇੰਸ ਕਾਰਪੋਰੇਟ ਦੇ ਦਫ਼ਤਰਾਂ ਸਾਹਮਣੇ 290 ਦਿਨਾਂ ਤੋਂ ਚੱਲ ਰਹੇ ਦਿਨ ਰਾਤ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਜਿਉਂ ਜਿਉਂ ਸੰਯੁਕਤ ਕਿਸਾਨ ਮੋਰਚੇ ਦਾ ਸੰਘਰਸ਼ ਆਪਣਾ ਘੇਰਾ ਵਿਸ਼ਾਲ ਕਰਦਾ ਜਾ ਰਿਹਾ ਅਤੇ ਇਹ ਜਨਤਕ ਘੋਲ ਬਣ ਗਿਆ ਹੈ । ਕੇਂਦਰ ਦੀ ਮੋਦੀ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਵਾਲੀਆਂ ਸੂਬਾਈ ਸਰਕਾਰਾਂ ਬੁਰੀ ਤਰ੍ਹਾਂ ਬੁਖਲਾ ਗਈਆਂ ਹਨ। ਅੱਜ ਹਰਿਆਣੇ ਦੇ ਸ਼ਹਿਰ ਕਰਨਾਲ ਅੰਦਰ ਕਿਸਾਨਾਂ ਵੱਲੋਂ ਸ਼ਾਂਤੀਪੂਰਨ ਢੰਗ ਨਾਲ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਵਿਰੋਧ ਸਮੇਂ ਖੱਟੜ ਸਰਕਾਰ ਦੀ ਪੁਲਿਸ ਨੇ ਕਿਸਾਨਾਂ ਉਪਰ ਜ਼ੋਰਦਾਰ ਲਾਠੀਚਾਰਜ ਕਰਕੇ ਵੱਡੀ ਗਿਣਤੀ ਵਿਚ ਕਿਸਾਨ ਜ਼ਖ਼ਮੀ ਕਰ ਦਿੱਤੇ ਹਨ। ਇਸ ਹਮਲੇ ਦੀ ਨਿਖੇਧੀ ਤਾਂ ਕੀਤੀ ਜਾਣੀ ਹੈ, ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਦੀ ਪੁੱਠੀ ਗਿਣਤੀ ਵੀ ਸ਼ੁਰੂ ਹੋ ਗਈ ਹੈ। ਇਸ ਮੌਕੇ ਸਰਵ ਸਾਥੀ ਗੁਰਮੇਸ਼ ਸਿੰਘ, ਬਲਵੰਤ ਸਿੰਘ ਖੇੜਾ, ਗੁਰਨਾਮ ਸਿੰਘ ਸਿੰਘੜੀਵਾਲ, ਡਾ ਸੁਖਦੇਵ ਸਿੰਘ ਢਿੱਲੋਂ, ਕਮਲਜੀਤ ਸਿੰਘ ਰਾਜਪੁਰ ਭਾਈਆ, ਗੁਰਮੀਤ ਸਿੰਘ, ਰਾਮ ਲੁਭਾਇਆ ਸ਼ੇਰਗੜ੍ਹ, ਮਲਕੀਤ ਸਿੰਘ ਬਸੀ ਜਮਾਲ ਖਾਂ, ਰਮੇਸ਼ ਕੁਮਾਰ ਬਜਵਾੜਾ, ਬਲਰਾਜ ਸਿੰਘ ਬੈਂਸ, ਸਤਪਾਲ ਸਿੰਘ, ਪੀ ਐਸ ਵਿਰਦੀ, ਗੁਰਮੇਲ ਸਿੰਘ ਕੋਟਲਾ ਨੌਧ ਸਿੰਘ, ਵਿਜੇ ਕੁਮਾਰ, ਗੁਰਚਰਨ ਸਿੰਘ ,ਓਮ ਸਿੰਘ ਸਟਿਆਣਾ, ਕੁਲਤਾਰ ਸਿੰਘ ਅਤੇ ਮਨਜੀਤ ਸਿੰਘ ਸੈਣੀ ਇਸਲਾਮਾਬਾਦ ਆਦਿ ਹਾਜ਼ਰ ਸਨ।