
ਗੁਰਦਾਸਪੁਰ, 30 ਮਈ (ਸੰਗਰਾਮੀ ਲਹਿਰ ਬਿਊਰੋ)- ਸਥਾਨਕ ਰੇਲਵੇ ਸਟੇਸ਼ਨ ‘ਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਆਰੰਭੇ ਪੱਕੇ ਮੋਰਚੇ ਦੇ 241ਵੇਂ ਦਿਨ ਅੱਜ 159ਵੇਂ ਜਥੇ ਨੇ ਭੁੱਖ ਹੜਤਾਲ ਆਰੰਭੀ। ਇਸ ਭੁੱਖ ਹੜਤਾਲ ‘ਚ ਅੱਜ ਕਿਰਤੀ ਕਿਸਾਨ ਯੂਨੀਅਨ ਵਲੋਂ ਸਾਗਰ ਸਿੰਘ ਭੋਲਾ, ਬਲਬੀਰ ਸਿੰਘ, ਅਮਰ ਕ੍ਰਾਂਤੀ, ਸੁਖਦੇਵ ਰਾਜ ਨੇ ਸ਼ਮੂਲੀਅਤ ਕੀਤੀ।
ਅੱਜ ਮੱਖਣ ਸਿੰਘ ਕੁਹਾੜ, ਗੁਰਦੀਪ ਸਿੰਘ ਮੁਸਤਫਾਬਾਦ, ਰਘਬੀਰ ਸਿੰਘ ਚਾਹਲ, ਐਸਪੀ ਸਿੰਘ ਗੋਸਲ, ਅਮਰਜੀਤ ਸਿੰਘ ਸੈਣੀ, ਪਲਵਿੰਦਰ ਸਿੰਘ, ਹੀਰਾ ਸਿੰਘ ਸੈਣੀ ਤਰਲੋਚਨ ਸਿੰਘ ਆਦਿ ਨੇ ਉਚੇਚੇ ਹਾਜ਼ਰੀ ਲਵਾਈ।