ਗੁਰਾਦਸਪੁਰ, 25 ਅਪ੍ਰੈਲ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਸਥਾਨਕ ਰੇਲਵੇ ਸਟੇਸ਼ਨ ‘ਤੇ ਚਲਦੇ ਲਗਾਤਾਰ ਧਰਨੇ ਦੌਰਾਨ ਅੱਜ 123ਵੇਂ ਦਿਨ ਭੁੱਖ ਹੜਤਾਲ ਰੱਖੀ ਗਈ। ਜਿਸ ‘ਚ ਅੱਜ ਕਿਰਤੀ ਕਿਸਾਨ ਯੂਨੀਅਨ ਦੇ ਸੱਦਣ ਸਿੰਘ ਗਾਊਵਾਲ, ਦਵਿੰਦਰ ਸਿੰਘ ਸੈਣੀ, ਬਲਬੀਰ ਸਿੰਘ ਆਦਿ ਨੇ ਭੁੱਖ ਹੜਤਾਲ ਰੱਖੀ।
ਅੰਦੋਲਨ ਦੇ 206ਵੇਂ ਦਿਨ ਅੱਜ ਧਰਨੇ ਨੂੰ ਮੱਖਣ ਸਿੰਘ ਕੁਹਾੜ, ਅਮਰਜੀਤ ਸਿੰਘ ਸੈਣੀ, ਐਸਪੀ ਸਿੰਘ, ਰਤਨ ਸਿੰਘ ਹੱਲਾ, ਰਘਬੀਰ ਸਿੰਘ ਚਾਹਲ, ਸੁਖਦੇਵ ਸਿੰਘ ਭਾਗੋਕਾਵਾਂ, ਗੁਰਦੀਪ ਸਿੰਘ ਮੁਸਤਫਾਬਾਦ, ਕਪੂਰ ਸਿੰਘ ਘੁੰਮਣ, ਜਸਵੰਤ ਸਿੰਘ ਪਾਹੜਾ, ਸਟੀਫਨ ਮਸੀਹ ਤੇਜਾ, ਮਲਕੀਤ ਸਿੰਘ ਬੁੱਢਾਕੋਟ, ਪਲਵਿੰਦਰ ਸਿੰਘ, ਕੁਲਵੰਤ ਸਿੰਘ ਆਦਿ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਕੁੱਝ ਦਿਨ ਪਹਿਲਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨੂੰ ਬਾਰਦਾਨੇ ਸਬੰਧੀ ਮੰਗ ਪੱਤਰ ਦਿੱਤਾ ਸੀ ਪਰ ਕੋਈ ਕਾਰਾਵਈ ਨਹੀਂ ਹੋਈ, ਜਿਸ ਕਾਰਨ ਕਿਸਾਨਾਂ ਦੀ ਪ੍ਰੇਸ਼ਾਨੀ ਪਹਿਲਾ ਨਾਲੋਂ ਵੱਧ ਗਈ ਹੈ। ਆਗੂਆਂ ਨੇ ਕਿਹਾ ਕਿ ਜਲਦੀ ਹੀ ਮੋਰਚੇ ਦੀ ਮੀਟਿੰਗ ਕਰਕੇ ਅਗਲਾ ਐਕਸ਼ਨ ਉਲੀਕਿਆਂ ਜਾਵੇਗਾ।
