Now Reading
ਰਈਆ ‘ਚ ਸਰ ਛੋਟੂ ਰਾਮ ਨੂੰ ਕੀਤਾ ਯਾਦ

ਰਈਆ ‘ਚ ਸਰ ਛੋਟੂ ਰਾਮ ਨੂੰ ਕੀਤਾ ਯਾਦ

ਰਈਆ, 16 ਫਰਵਰੀ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਅੱਜ ਇੱਥੇ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਅਤੇ ਉਨ੍ਹਾਂ ਦੀਆਂ ਸਹਿਯੋਗੀ ਜਥੇਬੰਦੀਆਂ ਦਿਹਾਤੀ ਮਜਦੂਰ ਸਭਾ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਸਾਂਝੇ ਰੂਪ ਵਿੱਚ ਕਿਸਾਨਾਂ ਦੇ ਮਹਿਬੂਬ ਆਗੂ ਸਰ ਛੋਟੂ ਰਾਮ ਦੇ ਜਨਮ ਦਿਨ ਮੌਕੇ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਸਵਿੰਦਰ ਸਿੰਘ ਖਹਿਰਾ, ਅਮਰੀਕ ਸਿੰਘ ਦਾਊਦ, ਦਲਬੀਰ ਸਿੰਘ ਬੇਦਾਦਪੁਰ ਆਦਿ ਆਗੂਆਂ ਨੇ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਗੁਰਨਾਮ ਸਿੰਘ ਦਾਊਦ, ਗੁਰਮੇਜ ਸਿੰਘ ਤਿੰਮੋਵਾਲ, ਮਾਸਟਰ ਆਜ਼ਾਦ ਸਿੰਘ ਮਹਿਤਾ, ਦਰਸ਼ਨ ਸਿੰਘ ਕੰਮੋਕੇ, ਹਰਮੀਤ ਸਿੰਘ ਦਾਊਦ ਆਦਿ ਨੇ ਕਿਹਾ ਕਿ ਸਰ ਛੋਟੂ ਰਾਮ ਨੇ ਅੰਗਰੇਜ਼ ਸਰਕਾਰ ਸਮੇਂ ਕਿਸਾਨਾਂ ਦੇ ਹੱਕ ਵਿੱਚ 22 ਕਾਨੂੰਨ ਪਾਸ ਕਰਵਾਏ ਸਨ, ਜਿਨ੍ਹਾਂ ਵਿੱਚ ਗਹਿਣੇ ਪਈ ਜ਼ਮੀਨ 20 ਸਾਲਾਂ ਬਾਅਦ ਜ਼ਮੀਨ ਦੇ ਮਾਲਕ ਨੂੰ ਵਾਪਿਸ ਬਿਨਾਂ ਪੈਸੇ ਦਿੱਤਿਆਂ ਮਿਲਣ ਦਾ ਕਾਨੂੰਨ ਪ੍ਰਮੱਖ ਤੌਰ ‘ਤੇ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਅੱਜ ਫੇਰ ਸਰ ਛੋਟੂ ਰਾਮ ਦੇ ਸੰਘਰਸ਼ੀਲ ਜੀਵਨ ਤੋਂ ਪ੍ਰੇਰਨਾ ਲੈਂਦਿਆਂ ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਚੱਲ ਰਹੇ ਸੰਘਰਸ਼ ਵਿੱਚ ਆਪਣਾ ਬਣਦਾ ਯੋਗਦਾਨ ਪਾਉਂਦਿਆਂ 18 ਫਰਵਰੀ ਨੂੰ ਰੇਲ ਰੋਕੋ ਅੰਦੋਲਨ ਵਿੱਚ ਸ਼ਾਮਲ ਹੋਣ ਤੇ ਸਿੰਘੂ ਬਾਰਡਰ ‘ਤੇ ਚੱਲ ਰਹੇ ਸੰਯੁਕਤ ਕਿਸਾਨ ਮੋਰਚੇ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ ਲੋਹਗੜ੍ਹ, ਸੱਜਣ ਸਿੰਘ ਤਿੰਮੋਵਾਲ, ਨਰਿੰਦਰ ਸਿੰਘ ਵਡਾਲਾ, ਗੁਰਨਾਮ ਸਿੰਘ ਭਿੰਡਰ, ਕਰਤਾਰ ਸਿੰਘ ਬਾਬਾ ਬਕਾਲਾ, ਅਮਰੀਕ ਸਿੰਘ ਨਰਿੰਜਨਪੁਰ, ਹਰਿੰਦਰਪਾਲ ਕੌਰ ਬੁਟਾਰੀ, ਗੁਰਿੰਦਰ ਕੌਰ ਦਾਊਦ, ਬਚਿੱਤਰ ਬੁਟਾਰੀ, ਗੁਰਜੰਟ ਸਿੰਘ ਮੁੱਛਲ, ਕੰਵਰ ਬੁਟਾਰੀ, ਆਕਾਸ਼ਦੀਪ ਹਨੀ ਆਦਿ ਹਾਜ਼ਰ ਸਨ।

Scroll To Top