ਜਲੰਧਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਨੇ ਜ਼ਿਲ•ਾ ਮੋਹਾਲੀ ਦੇ ਡੇਰਾ ਬਸੀ ਨੇੜਲੇ ਪਿੰਡ ਮੁਕੰਦਪੁਰ ਵਿਖੇ ਦਲਿਤ ਭਾਈਚਾਰੇ ਦੇ ਲੋਕਾਂ ‘ਤੇ ”ਖੇੜਾ ਮੰਦਰ” ‘ਚ ਦਾਖਲ ਹੋਣ ‘ਤੇ ਲਾਈ ਗਈ ਪਾਬੰਦੀ ਦੀ ਸਖ਼ਤ ਸ਼ਬਦਾਂ ‘ਚ ਨਿੰਦਿਆ ਕੀਤੀ ਹੈ।
ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਸੂਬਾ ਸਕੱਤਰ ਕਾਮਰੇਡ ਹਰਕੰਵਲ ਸਿੰਘ ਨੇ ਅਜਿਹਾ ਫੁਰਮਾਨ ਜਾਰੀ ਕਰਨ ਵਾਲੇ ਮੱਧਯੁਗੀ ਮਾਨਸਿਕਤਾ ਨਾਲ ਗ੍ਰਸੇ ਲੋਕਾਂ ਵਿਰੁੱਧ ਸਖਤ ਕਾਰਵਾਈ ਲਈ ਜ਼ਿਲ•ੇ ਦੇ ਡਿਪਟੀ ਕਮਿਸ਼ਨਰ ਅਤੇ ਪੰਜਾਬ ਦੇ ਮੁੱਖ ਸਕੱਤਰ ਨੂੰ ਇਕ ਚਿੱਠੀ ਵੀ ਲਿਖੀ ਹੈ।
ਜ਼ਿਕਰਯੋਗ ਹੈ ਕਿ ਪਿੰਡ ਦੇ 120 ਦਲਿਤ (ਰਵਿਦਾਸੀਆ ਭਾਈਚਾਰਾ) ਪਰਿਵਾਰਾਂ ਦੇ ਲੋਕਾਂ ਨੂੰ ਮੰਦਰ ‘ਚ ਨਾ ਵੜਨ ਦੀ ਸਖ਼ਤ ਤਾੜਣਾ ਕਰਦਿਆਂ ਅਖੌਤੀ ”ਮੋਹਤਬਰਾਂ” ਨੇ ਆਪਣੇ ਹੁਕਮਾਂ ਦੀ ਤਾਮੀਲ ਨਾ ਕਰਨ ਵਾਲੇ ਦਲਿਤਾਂ ਤੋਂ 5100 ਰੁਪਏ ਜ਼ੁਰਮਾਨਾ ਵਸੂਲਣ ਦਾ ਨਾਦਰਸ਼ਾਹੀ ਫ਼ੁਰਮਾਨ ਵੀ ਜਾਰੀ ਕੀਤਾ ਹੈ।
ਦੋਹਾਂ ਕਮਿਊਨਿਸਟ ਆਗੂਆਂ ਨੇ ਇੱਥੇ ਜਾਰੀ ਇਕ ਸਾਂਝੇ ਬਿਆਨ ‘ਚ ਕਿਹਾ ਹੈ ਕਿ ਇਹ ਘਟਨਾ ਜ਼ਿਲ•ੇ ਦੇ ਪੁਲਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਧਿਆਨ ਵਿਚ ਹੋਣ ਦੇ ਬਾਵਜੂਦ ਦੋਸ਼ੀਆਂ ਵਿਰੁੱਧ ਕਾਰਵਾਈ ਲਈ ਤਤਪਰਤਾ ਨਾ ਦਿਖਾਉਣੀ ਡਾਢੇ ਰੋਹ ਅਤੇ ਚਿੰਤਾ ਦਾ ਵਿਸ਼ਾ ਹੈ।
ਉਨ•ਾਂ ਕਿਹਾ ਕਿ ਦਲਿਤਾਂ ਵਿਰੁੱਧ ਅੱਤਿਆਚਾਰਾਂ ਅਤੇ ਸਮਾਜਕ ਵਿਤਕਰੇ ਦੀਆਂ ਘਟਨਾਵਾਂ ਦਾ ਸੂਬੇ ‘ਚ ਨਿਰੰਤਰ ਵਧਦੇ ਜਾਣਾ ਕੋਈ ਸਾਧਾਰਨ ਵਰਤਾਰਾ ਨਹੀਂ ਅਤੇ ਸੂਬਾਈ ਸਰਕਾਰ ਨੂੰ ਇਸ ਦਾ ਤੁਰੰਤ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ।
ਉਨ•ਾਂ ਪਾਰਟੀ ਇਕਾਈਆਂ, ਹਮਦਰਦਾਂ ਅਤੇ ਜਨ ਸੰਗਠਨਾਂ ਨੂੰ ਅਜਿਹੀਆਂ ਘਟਨਾਵਾਂ ‘ਚ ਤੁਰੰਤ ਦਖ਼ਲ ਦੇ ਕੇ ਅਸਰਦਾਰ ਪ੍ਰਤੀਰੋਧ ਉਸਾਰਨ ਲਈ ਹਰ ਯਤਨ ਕਰਨ ਦਾ ਸੱਦਾ ਦਿੱਤਾ।
ਇਸੇ ਦੌਰਾਨ ਆਰ.ਐਮ.ਪੀ.ਆਈ. ਦੇ ਸੂਬਾ ਸਕੱਤਰੇਤ ਨੇ 24 ਜੁਲਾਈ ਨੂੰ, ਤਰਨ ਤਾਰਨ ਵਿਖੇ ਆਪਣੀਆਂ ਵਾਜਬ ਮੰਗਾਂ ਦੀ ਪ੍ਰਾਪਤੀ ਲਈ ਰੋਸ ਰੈਲੀ ਕਰ ਰਹੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸੂਬਾਈ ਅਹੁਦੇਦਾਰਾਂ, ਵਰਕਰਾਂ ਅਤੇ ਸਹਿਯੋਗੀ ਸੰਗਠਨਾਂ ਦੇ ਆਗੂਆਂ ਵਿਰੁੱਧ ਦਰਜ ਕੀਤੇ ਪੁਲਸ ਕੇਸ ਦੀ ਵੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ ਅਤੇ ਉਚ ਪ੍ਰਸ਼ਾਸ਼ਨਿਕ ਤੇ ਪੁਲਿਸ ਅਧਿਕਾਰੀਆਂ ਨੂੰ ਇਕ ਚਿੱਠੀ ਲਿਖਦਿਆਂ ਉਕਤ ਮੁਕੱਦਮਾ ਖਾਰਿਜ ਕੀਤੇ ਜਾਣ ਦੀ ਮੰਗ ਵੀ ਕੀਤੀ ਹੈ।