
ਜਲੰਧਰ – ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਵਿੱਤ ਸਕੱਤਰ ਮਨਜੀਤ ਸਿੰਘ ਸੈਣੀ ਅਤੇ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੇ ਕੌਮੀਂ ਵਾਇਸ ਚੇਅਰਮੈਨ ਵੇਦ ਪ੍ਰਕਾਸ਼ ਸ਼ਰਮਾ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਪ.ਸ.ਸ.ਫ. ਦੇ ਸੂਬਾ ਮੀਤ ਪ੍ਰਧਾਨ ਅਤੇ ਜ਼ਿਲਾ ਅਮ੍ਰਿਤਸਰ ਦੇ ਪ੍ਰਧਾਨ ਸਾਥੀ ਗੁਰਦੀਪ ਸਿੰਘ ਬਾਜਵਾ ਦੇ ਵੱਡੇ ਭਰਾ ਦੀ ਹੋਈ ਅਚਾਨਕ ਮੌਤ ਤੇ ਜੱਥੇਬੰਦੀ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ। ਆਗੂਆਂ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਜੱਥੇਬੰਦੀ ਉਹਨਾਂ ਦੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੁੰਦੀ ਹੈ ਅਤੇ ਵਿਛੜੀ ਆਤਮਾ ਲਈ ਸ਼ਾਂਤੀ ਦੀ ਕਾਮਨਾ ਕਰਦੀ ਹੈ। ਇਸ ਮੌਕੇ ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਅਜੀਬ ਦਿਵੇਦੀ ਤੋਂ ਇਲਾਵਾ ਕਰਮਜੀਤ ਸਿੰਘ ਬੀਹਲਾ, ਰਾਮਜੀਦਾਸ ਚੌਹਾਨ, ਸੁਖਵਿੰਦਰ ਚਾਹਲ, ਦਰਸ਼ਣ ਬੇਲੂਮਾਜਰਾ, ਮੱਖਣ ਸਿੰਘ ਵਾਹਿਦਪੁਰੀ, ਮੰਗਲ ਟਾਂਡਾ, ਕੁਲਦੀਪ ਦੌੜਕਾ, ਕਰਮਜੀਤ ਸਿੰਘ ਕੇ ਪੀ, ਬਲਵਿੰਦਰ ਸਿੰਘ ਭੁੱਟੋ, ਹੰਸ ਰਾਜ ਬੀਜਵਾ, ਨਿਰਭੈਅ ਸਿੰਘ, ਹਰੀ ਬਿਲਾਸ, ਦਿਲਦਾਰ ਭੰਡਾਲ, ਸੱਤਪਾਲ ਵਰਮਾ, ਸਰਬਜੀਤ ਸਿੰਘ ਪੱਟੀ, ਸੁਰਜੀਤ ਮੁਹਾਲੀ, ਕਿਰਪਾਲ ਸਿੰਘ, ਗੁਰਪ੍ਰੀਤ ਹੀਰਾ, ਅਨਿਲ ਕੁਮਾਰ, ਕ੍ਰਿਸ਼ਨ ਚੰਦ ਜਾਗੋਵਾਲੀਆ, ਮਨੋਹਰ ਲਾਲ ਸ਼ਰਮਾ, ਇੰਦਰਜੀਤ ਵਿਰਦੀ, ਜਸਪ੍ਰੀਤ ਗਗਨ, ਗੁਰਵਿੰਦਰ ਸਿੰਘ ਖਮਾਣੋਂ, ਗਣੇਸ਼ ਭਗਤ, ਵੀਰਇੰਦਰਜੀਤ ਪੁਰੀ, ਹਰਮਨਪ੍ਰੀਤ ਕੌਰ ਗਿੱਲ, ਨੀਨਾ ਜੌਨ, ਬਲਜੀਤ ਕੌਰ, ਹਰਪਾਲ ਕੌਰ, ਰਾਣੋ ਖੇੜੀ ਗਿੱਲਾਂ, ਬਿਮਲਾ ਦੇਵੀ, ਕਮਲਜੀਤ ਕੌਰ, ਸੁਖਵਿੰਦਰ ਕੌਰ ਆਦਿ ਆਗੂ ਵੀ ਹਾਜਰ ਸਨ।