Now Reading
ਮੀਟਿੰਗ ਦਾ ਸਮਾਂ ਲੈਣ ਲਈ ਮੰਗ ਪੱਤਰ ਦਿੱਤਾ

ਮੀਟਿੰਗ ਦਾ ਸਮਾਂ ਲੈਣ ਲਈ ਮੰਗ ਪੱਤਰ ਦਿੱਤਾ

ਅਮ੍ਰਿੰਤਸਰ, 5 ਕਤੂਬਰ (ਸੰਗਰਾਮੀ ਲਹਿਰ ਬਿਊਰੋ)- ਪੰਜਾਬ ਦੀਆਂ ਸੱਤ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਫੈਸਲੇ ਅਨੁਸਾਰ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨਾਲ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਮੀਟਿੰਗ ਦਾ ਸਮਾਂ ਲੈਣ ਤੇ ਮੰਨੀਆਂ ਮੰਗਾਂ ਦੇ ਸਬੰਧਤ ਮਹਿਕਮਿਆਂ ਨੂੰ ਨੋਟੀਫਿਕੇਸ਼ਨ ਜਾਰੀ ਕਰਾਉਣ ਲਈ ਪੰਜਾਬ ਸਰਕਾਰ ਦੇ ਮੰਤਰੀਆਂ ਰਾਹੀਂ ਮੰਗ ਪੱਤਰ ਦੇਣ ਦੀ ਕੜੀ ਤਹਿਤ ਅਜ ਜ਼ਿਲ੍ਹਾ ਅਮ੍ਰਿਤਸਰ ਚ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ, ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾ ਸਕੱਤਰ ਦੇਵੀ ਕੁਮਾਰੀ, ਮਜਦੂਰ ਮੁਕਤੀ ਮੋਰਚਾ ਦੇ ਮੰਗਲ ਸਿੰਘ ਧਰਮ ਕੋਟ ਦੀ ਅਗਵਾਈ ਚ ਉਪ ਮੁੱਖ ਮੰਤਰੀ ਓਮ ਪਰਕਾਸ਼ ਸੋਨੀ ਦੇ ਪੁੱਤਰ ਵਿਕਾਸ ਸੋਨੀ ਰਾਹੀਂ ਮੰਗ ਪੱਤਰ ਦਿੱਤਾ ਗਿਆ ਅਤੇ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਅਮਰੀਕ ਸਿੰਘ ਦਾਊਦ, ਸੁਰਜੀਤ ਸਿੰਘ ਦਧਰਾਏ, ਗੁਰਨਾਮ ਸਿੰਘ ਭਿੰਡਰ, ਪਲਵਿੰਦਰ ਸਿੰਘ ਮਹਿਸਮਪਰ, ਅਮਰਜੀਤ ਸਿੰਘ ਭੀਲੋਵਾਲ, ਸਾਹਿਬ ਸਿੰਘ ਠੱਠੀ, ਸੁਖਦੇਵ ਸਿੰਘ, ਜੁਗਿੰਦਰ ਸਿੰਘ ਗੋਪਾਲਪੁਰ, ਪਰਕਾਸ਼ ਸਿੰਘ ਕੈਰੋਨੰਗਲ, ਕੁਲਵੰਤ ਕੌਰ, ਗੁਰਦੀਪ ਸਿੰਘ ਗੁਰੂਵਾਲੀ ਆਦਿ ਮੌਜੂਦ ਸਨ।

Scroll To Top