
ਹੁਸ਼ਿਆਰਪੁਰ, 16 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਜੀਓ ਰਿਲਾਇੰਸ ਕਾਰਪੋਰੇਟ ਦੇ ਦਫਤਰਾਂ ਸਾਹਮਣੇ ਨਜ਼ਦੀਕ ਮਿੰਨੀ ਸਕੱਤਰੇਤ ਖੇਤੀ ਕਾਲੇ ਕਾਨੂੰਨਾਂ ਵਿਰੁੱਧ ਦਿਨ ਰਾਤ ਦੇ ਚਲ ਰਹੇ ਲਗਾਤਾਰ ਧਰਨੇ ਦੇ 339ਵੇਂ ਦਿਨ ਅੱਜ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤਸ਼ਾਹ, ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਯੋਗੀ ਦੇ ਪੁਤਲੇ ਲੈ ਕੇ ਮਿੰਨੀ ਸਕੱਤਰੇਤ ਤੱਕ ਮਾਰਚ ਕੀਤਾ ਅਤੇ ਪੁਤਲੇ ਨੂੰ ਅਗਨੀ ਭੇਟ ਕੀਤੇ। ਮੁਜ਼ਾਹਰਾਕਾਰੀਆਂ ਨੇ ਮੋਦੀ ਸਰਕਾਰ ਦੀ ਸ਼ਹਿ ਤੇ ਦੇਸ਼ ਅੰਦਰ ਵਧੀ ਫ਼ਿਰਕੂ ਗੁੰਡਾਗਰਦੀ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਮੋਦੀ ਸ਼ਾਹ ਜੋੜੀ ਵਲੋਂ ਕਿਸਾਨ ਸੰਘਰਸ਼ ਨੂੰ ਬਦਨਾਮ ਕਰਨ ਲਈ ਰਚੀਆਂ ਜਾ ਰਹੀਆਂ ਘਿਨਾਉਣੀਆਂ ਸਾਜਸ਼ਾ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਬੀਤੇ ਦਿਨ ਸਿੰਘੂ ਬਾਰਡਰ ਦੇ ਨਜ਼ਦੀਕ ਇੱਕ ਵਿਅਕਤੀ ਦੇ ਕੀਤੇ ਗਏ ਦਰਦਨਾਕ ਕਤਲ ਦੀ ਘਟਨਾ ਵੀ ਕਿਸਾਨ ਸੰਘਰਸ਼ ਵਿਰੁੱਧ ਰਚੀ ਗਈ ਇਕ ਚਿੰਤਾਜਨਕ ਘਟਨਾ ਨੂੰ ਰੂਪਮਾਨ ਕਰਦੀ ਹੈ। ਉਨ੍ਹਾਂ ਐਲਾਨ ਕੀਤਾ ਕਿ ਸਰਕਾਰ ਦੇ ਅਜਿਹੇ ਸਾਜਸ਼ੀ ਹੱਥਕੰਡੇ ਕਿਸਾਨਾਂ ਦੇ ਪੁਰਅਮਨ ਹੱਕੀ ਸੰਘਰਸ਼ ਨੂੰ ਕੁਰਾਹੇ ਨਹੀਂ ਪਾ ਸਕਦੇ ਅਤੇ ਇਸ ਸੰਘਰਸ਼ ਨੂੰ ਕਾਲੇ ਕਾਨੂੰਨਾਂ ਦੀ ਵਾਪਸੀ ਅਤੇ ਐੱਮਐੱਸਪੀ ਦੀ ਗਾਰੰਟੀ ਕਰਦੇ ਕਾਨੂੰਨਾਂ ਦੀ ਵਿਵਸਥਾ ਬਣਨ ਤਕ ਹਰ ਹੱਲੇ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਸਰਵ ਸਾਥੀ ਗੁਰਮੇਸ਼ ਸਿੰਘ, ਮਾਸਟਰ ਹਰਕੰਵਲ ਸਿੰਘ, ਓਮ ਸਿੰਘ ਸਟਿਆਣਾ, ਜਗਤਾਰ ਸਿੰਘ ਭਿੰਡਰ, ਗੁਰਨਾਮ ਸਿੰਘ ਸਿੰਗੜੀਵਾਲ, ਬੀਬੀ ਬਿਮਲਾ ਦੇਵੀ, ਕਮਲਜੀਤ ਸਿੰਘ ਰਾਜਪੁਰ ਭਾਈਆਂ, ਗੁਰਮੀਤ ਸਿੰਘ, ਰਾਮ ਲਾਲ ਢੋਲਣਵਾਲ, ਸ਼ੀਤਲ ਸਿੰਘ ਭੀਲੋਵਾਲ, ਰਾਮ ਲੁਭਾਇਆ ਸ਼ੇਰਗੜ੍ਹੀਆਂ, ਖੁਸ਼ੀ ਰਾਮ, ਧਰਮ ਸਿੰਘ, ਹਰਭਜਨ ਸਿੰਘ, ਰੌਸ਼ਨ ਲਾਲ, ਦੀਪਕ ਸੈਣੀ, ਸੁਭਾਸ਼ ਚੰਦਰ, ਗੁਰਬਖ਼ਸ਼ ਸਿੰਘ ਸੂਸ, ਰਮੇਸ਼ ਕੁਮਾਰ ਬਜਵਾੜਾ, ਬਲਰਾਜ ਸਿੰਘ ਬੈਂਸ, ਕੁਲਤਾਰ ਸਿੰਘ, ਮਨਜੀਤ ਸਿੰਘ ਸੈਣੀ, ਬਲਵਿੰਦਰ ਸਿੰਘ, ਸਤਪਾਲ ਸਿੰਘ, ਪ੍ਰਦਮਨ ਸਿੰਘ, ਮਨਜੀਤ ਸਿੰਘ ਬਾਜਵਾ, ਪੀ ਐਸ ਵਿਰਦੀ, ਗੁਰਚਰਨ ਸਿੰਘ, ਗੰਗਾ ਪ੍ਰਸ਼ਾਂਦ, ਸਰਬਜੀਤ ਸਿੰਘ, ਦਵਿੰਦਰ ਸਿੰਘ ਕੱਕੋਂ, ਮਲਕੀਤ ਸਿੰਘ ਸਲੇਮਪੁਰ, ਜਸਵਿੰਦਰ ਸਿੰਘ ਵਡਾਲਾ, ਜੋਗਿੰਦਰ ਰਾਮ ਕੱਕੋ, ਪਲਵਿੰਦਰ ਸਿੰਘ ਬੈਂਸ, ਬਲਵਿੰਦਰ ਸਿੰਘ ਗਿੱਲ ਬਗਾਣਾ ਅਤੇ ਵਿਜੇ ਕੁਮਾਰ ਆਦਿ ਹਾਜ਼ਰ ਸਨ।