Now Reading
ਮਹਿੰਗਾਈ ਵਿਰੁੱਧ ਹੋਣ ਵਾਲੇ ਮੁਜ਼ਹਾਰਿਆਂ ‘ਚ ਸ਼ਾਮਲ ਹੋਣਗੇ ਕਿਸਾਨ

ਮਹਿੰਗਾਈ ਵਿਰੁੱਧ ਹੋਣ ਵਾਲੇ ਮੁਜ਼ਹਾਰਿਆਂ ‘ਚ ਸ਼ਾਮਲ ਹੋਣਗੇ ਕਿਸਾਨ

ਗੁਰਦਾਸਪੁਰ, 29 ਜੂਨ (ਸੰਗਰਾਮੀ ਲਹਿਰ ਬਿਊਰੋ)- ਸਥਾਨਕ ਰੇਲਵੇ ਸਟੇਸ਼ਨ ‘ਤੇ ਚਲਦੇ ਲਗਾਤਾਰ ਧਰਨੇ ਦੌਰਾਨ ਅੱਜ 189ਵੇਂ ਜਥੇ ਨੇ ਭੁੱਖ ਹੜਾਤਲ ਰੱਖੀ। ਜਿਸ ‘ਚ ਕੁਲ ਹਿੰਦ ਕਿਸਾਨ ਸਭਾ (ਸਾਂਬਰ) ਵਲੋਂ ਬਲਬੀਰ ਸਿੰਘ ਕੱਤੋਵਾਲ, ਓਂਕਾਰ ਸਿੰਘ, ਗੁਰਚਰਨ ਸਿੰਘ ਵਾਲੀਆ ਸਿੱਧਪੁਰ, ਜਗਜੀਤ ਸਿੰਘ ਅਲੂਣਾ ਨੇ ਹਿੱਸਾ ਲਿਆ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਬਲਬੀਰ ਸਿੰਘ ਕੱਤੋਵਾਲ, ਐਸਪੀ ਸਿੰਘ ਗੋਸਲ, ਕਰਨੈਲ ਸਿੰਘ ਪੰਛੀ, ਅਮਰਜੀਤ ਸਿੰਘ ਸੈਣੀ, ਰਘਬੀਰ ਸਿੰਘ ਚਾਹਲ, ਕਪੂਰ ਸਿੰਘ ਘੁੰਮਣ, ਨਿਰਮਲ ਸਿੰਘ ਬਾਠ, ਮਲਕੀਅਤ ਸਿੰਘ ਬੁਢਾਕੋਟ, ਬਲਬੀਰ ਸਿੰਘ ਬੈਂਸ, ਅਬਨਾਸ਼ ਸਿੰਘ, ਗੁਰਦੀਪ ਸਿੰਘ ਮੁਸਤਫਾਬਾਦ ਨੇ ਕਿਹਾ ਕਿ ਕੇਂਦਰ ਸਰਕਾਰ ਤੇਲ ਦੀਆਂ ਕੀਮਤਾਂ ‘ਚ ਬੇਅਥਾਹ ਵਾਧਾ ਕਰ ਰਹੀ ਹੈ, ਜਿਸ ਨਾਲ ਮਹਿੰਗਾਈ ਸਮੇਤ ਹੋਰ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ। ਆਗੂਆਂ ਨੇ ਕਿਹਾ ਕਿ 30 ਜੂਨ ਨੂੰ ਮਹਿੰਗਾਈ ਵਿਰੁੱਧ ਹੋ ਰਹੇ ਮੁਜ਼ਹਾਰੇ ‘ਚ ਕਿਸਾਨ ਵੱਡੀ ਗਿਣਤੀ ‘ਚ ਸ਼ਾਮਲ ਹੋਣਗੇ।

Scroll To Top