Now Reading
ਭੱਠਾ ਮਜ਼ਦੂਰਾਂ ਦੇ ਪੱਕੇ ਧਰਨੇ ਨੂੰ ਸੰਯੁਕਤ ਕਿਸਾਨ ਮੋਰਚੇ ਦਾ ਸਮਰਥਨ ਮਿਲਿਆ

ਭੱਠਾ ਮਜ਼ਦੂਰਾਂ ਦੇ ਪੱਕੇ ਧਰਨੇ ਨੂੰ ਸੰਯੁਕਤ ਕਿਸਾਨ ਮੋਰਚੇ ਦਾ ਸਮਰਥਨ ਮਿਲਿਆ

ਪਠਾਨਕੋਟ, 20 ਮਈ (ਸੰਗਰਾਮੀ ਲਹਿਰ ਬਿਊਰੋ)- ਲਦਪਾਪਾਲਵਾਂ ਟੂਲ ਪਲਾਜ਼ਾ ਵਿਖੇ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦਾ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਸਰਵਸਾਥੀ ਸ਼੍ਰੀ ਗੁਰਦਿਆਲ ਸਿੰਘ ਸੈਣੀ ਅਤੇ ਮਾਸਟਰ ਮੋਹਨ ਸਿੰਘ ਨੇ ਮਜ਼ਦੂਰਾਂ ਦੇ ਸੰਘਰਸ਼ ਨੂੰ ਹਮਾਇਤ ਦਿੰਦਿਆਂ ਕਿਹਾ ਕਿ ਭੱਠਾ ਮਜ਼ਦੂਰਾਂ ਦੇ ਹਰ ਸੰਘਰਸ਼ ਵਿੱਚ ਸ਼ਾਮਲ ਹੋਣਗੇ। ਆਗੂਆਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਫੌਰੀ ਦਖਲ ਦੇ ਕੇ ਮਜ਼ਦੂਰਾਂ ਦੀਆਂ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ ਅਤੇ ਮਜ਼ਦੂਰਾਂ ਦੀ ਹੋ ਰਹੀ ਖੱਜਲ ਖੁਆਰੀ ਨੂੰ ਰੋਕਿਆ ਜਾਵੇ।
ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਸ਼ਿਵ ਕੁਮਾਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਇਮਾਨਦਾਰੀ ਨਾਲ ਦਖਲ ਦੇਵੇ ਤਾਂ ਇਕ ਘੰਟੇ ਦੇ ਅੰਦਰ ਅੰਦਰ ਸਮਝੌਤਾ ਹੋ ਸਕਦਾ ਹੈ। ਉਹਨਾ ਇਹ ਵੀ ਖਦਸ਼ਾ ਜਾਹਰ ਕੀਤਾ ਕਿ ਸਤਾ ਧਿਰ ਦੇ ਆਗੂ ਵੀ ਭੱਠਾ ਮਾਲਕਾਂ ਦੀ ਮਦਦ ਕਰਕੇ ਰਹੇ ਹਨ, ਕਿਉਂਕਿ ਬਿਨ੍ਹਾਂ ਹਕੂਮਤ ਦੀ ਸ਼ਹਿ ਦੇ ਪ੍ਰਸ਼ਾਸ਼ਨ ਇਤਨੀ ਦੇਰ ਆਨਾ-ਕਾਨੀ ਨਹੀਂ ਕਰ ਸਕਦਾ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਆਗੂਆਂ ਜਸਵੰਤ ਸਿੰਘ ਬੁੱਟਰ, ਕਰਮ ਸਿੰਘ ਵਰਸਾਲਚੱਕ, ਦਰਸ਼ਨ ਸਿੰਘ ਅਖਰੋਟਾ ਅਤੇ ਮਨਹਰਨ ਨੇ ਐਲਾਨ ਕੀਤਾ ਕਿ ਜੇਕਰ ਕੱਲ੍ਹ ਤਕ ਸਮਝੌਤਾ ਸਿਰੇ ਨਾ ਚੜਿਆ ਤਾਂ ਵੱਡੇ ਐਕਸ਼ਨ ਦੀ ਤਿਆਰੀ ਕੀਤੀ ਜਾਵੇਗੀ। ਅੱਜ ਦੇ ਧਰਨੇ ਦੀ ਪ੍ਰਧਾਨਗੀ ਦਰਸ਼ਨ ਸਿੰਘ ਅਖਰੋਟਾ ਅਤੇ ਮਨਹਰਨ ਨੇ ਸਾਂਝੇ ਤੌਰ ‘ਤੇ ਕੀਤੀ।

Scroll To Top