Now Reading
ਭਾਰਤ ਬੰਦ ਨੇ ਸਾਬਤ ਕਰ ਦਿੱਤਾ ਹੈ ਕਿ ਲੋਕ ਮੋਦੀ ਦੀਆਂ ਨੀਤੀਆਂ ਦੇ ਵਿਰੁੱਧ ਨੇ

ਭਾਰਤ ਬੰਦ ਨੇ ਸਾਬਤ ਕਰ ਦਿੱਤਾ ਹੈ ਕਿ ਲੋਕ ਮੋਦੀ ਦੀਆਂ ਨੀਤੀਆਂ ਦੇ ਵਿਰੁੱਧ ਨੇ

ਗੁਰਦਾਸਪੁਰ, 29 ਸਤੰਬਰ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਗੁਰਦਾਸਪੁਰ ਵਲੋਂ ਰੇਲਵੇ ਸਟੇਸ਼ਨ ਗੁਰਦਾਸਪੁਰ ਵਿਖੇ ਦਿਨ-ਰਾਤ ਚੱਲ ਰਹੇ ਪੱਕੇ ਕਿਸਾਨ ਮੋਰਚੇ ਦੇ 363ਵੇਂ ਦਿਨ ਅੱਜ 281ਵੇਂ ਜੱਥੇ ਨੇ ਭੁੱਖ ਹੜਤਾਲ ਰੱਖੀ। ਪੰਜਾਬ ਕਿਸਾਨ ਯੂਨੀਅਨ ਵਲੋਂ ਸਰਦੂਲ ਸਿੰਘ ਚਿਕੜੀ, ਨਿਰਮਲ ਸਿੰਘ ਚਿਕੜੀ, ਕਰਮਜੀਤ ਸਿੰਘ ਚਿਕੜੀ, ਹਰਵਿੰਦਰ ਸਿੰਘ ਮੌੜ, ਦਲਜੀਤ ਸਿੰਘ ਮੌੜ, ਗੁਰਦੀਪ ਸਿੰਘ ਕਾਮਲਪੁਰ ਆਦਿ ਨੇ ਇਸ ਵਿੱਚ ਹਿੱਸਾ ਲਿਆ।

ਧਰਨੇ ਨੂੰ ਅੱਜ ਸੁਖਦੇਵ ਸਿੰਘ ਭਾਗੋਕਾਵਾ, ਮੱਖਣ ਸਿੰਘ ਕੋਹਾੜ, ਗੁਰਦੀਪ ਸਿੰਘ ਮੁਸਤਫ਼ਾਬਾਦ, ਕਪੂਰ ਸਿੰਘ ਘੁੰਮਣ, ਕਰਨੈਲ ਸਿੰਘ ਪੰਛੀ, ਕੁਲਜੀਤ ਸਿੰਘ ਸਿੱਧਵਾਂ ਜਮੀਤਾਂ, ਅਬਨਾਸ਼ ਸਿੰਘ, ਨਰਿੰਦਰ ਸਿੰਘ ਕਾਹਲੋ ਆਦਿ ਨੇ ਸੰਬੋਧਨ ਕੀਤਾ। ਆਗੂਆਂ ਨੇ ਮੋਦੀ ਦੀ ਕੇਂਦਰ ਸਰਕਾਰ ’ਤੇ ਦੋਸ਼ ਲਗਾਇਆ ਕਿ ਉਹ ਕੰਧ ਤੇ ਲਿਖਿਆ ਨਹੀਂ ਪੜ ਰਹੀ। 27 ਸਤੰਬਰ ਦੇ ਭਾਰਤ ਬੰਦ ਨੇ ਸਾਬਤ ਕਰ ਦਿੱਤਾ ਹੈ ਕਿ ਲੋਕ ਮੋਦੀ ਦੀਆਂ ਲੋਕ ਵਿਰੋਧੀ ਅਤੇ ਅਡਾਨੀ-ਅੰਬਾਨੀ ਪੱਖੀ ਨੀਤੀਆਂ ਦੇ ਸਖ਼ਤ ਵਿਰੁੱਧ ਹਨ। ਉਂਝ ਵੀ ਮੋਦੀ ਸਰਕਾਰ ਨੂੰ ਸਿਰਫ 37% ਵੋਟਾਂ ਹੀ ਮਿਲੀਆਂ ਸਨ, ਜਦ ਕਿ 63 ਫ਼ੀਸਦੀ ਲੋਕਾਂ ਮੋਦੀ ਦੇ ਖਿਲਾਫ਼ ਵੋਟ ਪਾਈ ਪ੍ਰੰਤੂ ਮੋਦੀ ਅੱਜ ਤਾਨਾਸ਼ਾਹੀ ਰਵੱਇਆ ਅਖਤਿਆਰ ਕਰੀ ਬੈਠਾ ਹੈ। ਲੱਖਾਂ ਕਿਸਾਨਾਂ ਵੱਲੋਂ ਸਾਲ ਭਰ ਤੋਂ ਕਾਲੇ ਕਾਨੂੰਨ ਵਿਰੁੱਧ ਦਿੱਲੀ ਦੀਆਂ ਸਰਹੱਦਾਂ ’ਤੇ ਬੈਠਣ ਅਤੇ ਲਗਾਤਾਰ ਜਮਹੂਰੀ ਤੇ ਸ਼ਾਂਤੀਪੂਰਨ ਲੜਾਈ ਲੜਨ ਦੇ ਬਾਵਜੂਦ ਅੱਜ ਤੀਕ ਕਿਸਾਨਾਂ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਹੈ। ਆਗੂਆਂ ਨੇ ਕਿਹਾ ਕਿ ਇਸ ਦੇ ਭਾਜਪਾ ਨੂੰ ਗੰਭੀਰ ਸਿੱਟੇ ਭੁਗਤਣੇ ਪੈਣਗੇ।

ਇਸ ਮੌਕੇ ਮਹਿੰਦਰ ਸਿੰਘ ਲਖਣਖੁਰਦ, ਤਰਸੇਮ ਸਿੰਘ ਹਾਯਾਤਨਗਰ, ਦਵਿੰਦਰ ਸਿੰਘ ਖਹਿਰਾ, ਸੁਖਵਿੰਦਰ ਸਿੰਘ ਚਿਕੜੀ, ਗਿਆਨੀ ਮਹਿੰਦਰ ਸਿੰਘ, ਬਲਦੇਵ ਸਿੰਘ ਮਾਨੇਪੁਰ, ਪਲਵਿੰਦਰ ਸਿੰਘ, ਬਾਵਾ ਰਾਮ, ਜਸਵੰਤ ਸਿੰਘ ਪਾਹੜਾ, ਰਜਵੰਤ ਸਿੰਘ ਸਲੇਮਪੁਰ ਆਦਿ ਵੀ ਹਾਜ਼ਿਰ ਸਨ।

Scroll To Top