
ਸਿੰਘੂ ਬਾਰਡਰ, 3 ਅਗਸਤ (ਸੰਗਰਾਮੀ ਲਹਿਰ ਬਿਊਰੋ)- ਜਮਹੂਰੀ ਕਿਸਾਨ ਸਭਾ ਪੰਜਾਬ ਦੀ ਕਾਰਕੁੰਨ ਬੀਬੀ ਰਜਿੰਦਰ ਕੌਰ ਪਤਨੀ ਕਰਤਾਰ ਸਿੰਘ ਪਿੰਡ ਮੁਹਾਵਾ ਜਿਲ੍ਹਾ ਅੰਮ੍ਰਿਤਸਰ ਨੇ ਲੰਘੀ ਰਾਤ ਮੋਰਚੇ ਤੇ ਸ਼ਹਾਦਤ ਦੇ ਦਿਤੀ। ਉਨ੍ਹਾਂ ਨੂੰ ਲੰਘੀ ਰਾਤ ਸਾਹ ਲੈਣ ਚ ਦਿੱਕਤ ਆਈ। ਮੁਢਲੀ ਸਹਾਇਤਾ ਲਈ ਪ੍ਰਸ਼ਾਸਨ ਵਲੋਂ ਭੇਜੀ ਐਂਬੂਲੈਂਸ ਚ ਆਕਸੀਜਨ ਦਾ ਕੋਈ ਪ੍ਰਬੰਧ ਨਹੀਂ ਸੀ। ਅਤੇ ਇੱਕ ਡਰਾਈਵਰ ਤੋਂ ਬਿਨ੍ਹਾਂ ਕੋਈ ਵੀ ਹੋਰ ਕਰਮਚਾਰੀ ਨਾਲ ਨਹੀਂ ਸੀ।
ਅੱਜ ਸੋਨੀਪਤ ਦੇ ਹਸਪਤਾਲ ਤੋਂ ਪੋਸਟ ਮਾਰਟਮ ਕਰਵਾਉਣ ਉਪਰੰਤ ਬੀਬੀ ਰਜਿੰਦਰ ਕੌਰ ਦੀ ਦੇਹ ਪਿੰਡ ਮੁਹਾਵਾ ਲਈ ਰਵਾਨਾ ਕੀਤੀ ਗਈ। ਜਿਥੇ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ।
ਜਮਹੂਰੀ ਲਹਿਰ ਦੇ ਆਗੂ ਸਾਥੀ ਮੰਗਤ ਰਾਮ ਪਾਸਲਾ, ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਪਰਗਟ ਸਿੰਘ ਜਾਮਾਰਾਏ, ਰਤਨ ਸਿੰਘ ਰੰਧਾਵਾ, ਮੁਖਤਾਰ ਸਿੰਘ ਮੁਹਾਵਾ, ਡਾ. ਕੰਵਲਜੀਤ ਕੌਰ, ਐਡਵੋਕੇਟ ਕੰਵਲਜੀਤ ਕੌਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਜਨਰਲ ਸਕੱਤਰ ਧਰਮਿੰਦਰ ਸਿੰਘ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਜ਼ਰੂਰੀ ਡਾਕਟਰੀ ਸਹਲੂਤਾਂ ਨਾ ਦੇਣ ਕਾਰਨ ਬੀਬੀ ਰਜਿੰਦਰ ਕੌਰ ਦੀ ਮੌਤ ਹੋਈ ਹੈ। ਜਿਸ ਲਈ ਸਬੰਧਤ ਐਸਐਮਓ ਜਿੰਮੇਵਾਰ ਹੈ, ਜਿਸ ਖਿਲਾਫ਼ ਆਗੂਆਂ ਨੇ ਕਾਰਵਾਈ ਦੀ ਮੰਗ ਵੀ ਕੀਤੀ। 86-87 ਸਾਲਾਂ ਬੀਬੀ ਰਜਿੰਦਰ ਕੌਰ ਦਾ ਪਰਿਵਾਰ ਪਿਛਲੇ ਪੰਜਾਹ ਸਾਲਾਂ ਤੋਂ ਲਹਿਰ ਚ ਸਰਗਰਮ ਹੈ। ਅਤੇ, ਉਨ੍ਹਾਂ ਦਾ ਪਿੰਡ ਬਾਰਡਰ ਕਿਨਾਰੇ ਹੋਂਣ ਕਾਰਨ ਜੰਗਾਂ ਦੌਰਾਨ ਵੀ ਪਰਿਵਾਰ ਅਤੇ ਪਿੰਡ ਦਾ ਹਮੇਸ਼ਾ ਚੰਗਾ ਯੋਗਦਾਨ ਰਿਹ ਹੈ। ਆਗੂਅਂ ਨੇ ਵਾਰਸਾਂ ਲਈ ਦਸ ਲੱਖ ਰੁਪਏ ਦੀ ਆਰਥਕ ਮਦਦ, ਕਰਜਾ ਮੁਆਫ਼ ਕਰਨ ਅਤੇ ਪਰਿਵਾਰ ਦੇ ਮੈਂਬਰ ਲਈ ਨੌਕਰੀ ਦੀ ਮੰਗ ਵੀ ਕੀਤੀ।