
ਤਰਨ ਤਾਰਨ, 30 ਮਈ (ਸੰਗਰਾਮੀ ਲਹਿਰ ਬਿਊਰੋ)- ਜਮਹੂਰੀ ਕਿਸਾਨ ਸਭਾ ਦੇ ਸੂਬਾ ਦੇ ਆਗੂ ਮੁਖਤਾਰ ਸਿੰਘ ਮੱਲਾ, ਤਹਿਸੀਲ ਖਡੂਰ ਸਾਹਿਬ ਦੇ ਪ੍ਰਧਾਨ ਅਜੀਤ ਸਿੰਘ ਢੋਟਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸੁਲੱਖਣ ਸਿੰਘ ਤੁੜ ਦੀ ਅਗਵਾਈ ਹੇਠ ਏਰੀਆਂ ਕਮੇਟੀ ਦੀ 11 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਜਿਸ ਦੇ ਪ੍ਰਧਾਨ ਸੂਬੇਦਾਰ ਬਿੱਕਰ ਸਿੰਘ, ਸਕੱਤਰ ਮਨਜੀਤ ਸਿੰਘ ਛੱਕਿਆਵਾਲ ਚੁਣੇ ਗਏ। ਇਸ ਤੋਂ ਇਲਾਵਾ ਸੂਬੇਦਾਰ ਕੁਲਵੰਤ ਸਿੰਘ ਛੱਕਿਆਵਾਲ ਪ੍ਰੈਸ ਸਕੱਤਰ, ਜਸਵੰਤ ਸਿੰਘ ਬਾਣੀਆ ਮੀਤ ਪ੍ਰਧਾਨ, ਦਵਿੰਦਰ ਸਿੰਘ ਬੋਦੇਵਾਲ ਸਹਾਇਕ ਸਕੱਤਰ, ਅਜੀਤ ਸਿੰਘ ਢੋਟਾ ਖਜ਼ਾਨਚੀ ਚੁਣੇ ਗਏ। ਇਸ ਸਮੇਂ ਸੰਬੋਧਨ ਕਰਦੇ ਹੋਏ ਉਕਤ ਆਗੂਆਂ ਨੇ ਕਿਹਾ ਕਿ ਜੋ ਦਿੱਲੀ ਵਿਚ ਕਾਲੇ ਬਿੱਲ ਰੱਦ ਕਰਵਾਉਣ ਦਾ ਸੰਘਰਸ਼ ਚੱਲ ਰਿਹਾ ਹੈ ਉਸ ਨੂੰ ਸਫਲ ਬਣਾਉਣ ਵਾਸਤੇ ਲਗਾਤਾਰ ਪਿੰਡਾਂ ਵਿੱਚ ਕਿਸਾਨ ਮਜ਼ਦੂਰ ਜਥੇਬੰਦ ਹੋ ਰਹੇ ਹਨ, ਜਿਸ ਤਹਿਤ ਅੱਜ ਬਾਬਾ ਮੋਹਨ ਦਾਸ ਸਰਾਂ ਤਲਵੰਡੀ ਜਮਹੂਰੀ ਕਿਸਾਨ ਸਭਾ ਏਰੀਆ ਕਮੇਟੀ ਦਾ ਸੰਗਠਨ ਦਾ ਗਠਨ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਜਿੱਥੇ ਕਿਸਾਨ ਸੰਘਰਸ਼ ਨੂੰ ਬੱਲ ਮਿਲ ਰਿਹਾ ਹੈ ਦੂਜੇ ਪਾਸੇ ਮੋਦੀ ਸਰਕਾਰ ਦੀਆਂ ਜੜ੍ਹਾਂ ਵੀ ਖੋਖਲੀਆਂ ਹੋ ਰਹੀਆਂ ਹਨ। ਇਸ ਸਮੇਂ ਜਰਨੈਲ ਸਿੰਘ ਛੱਕਿਆਵਾਲ, ਗੁਰਮੀਤ ਸਿੰਘ ਉਪਲ, ਪਰਮਜੀਤ ਸਿੰਘ ਬਾਣੀਆ, ਅਜੈਬ ਸਿੰਘ, ਰੂੜ ਸਿੰਘ ਬੋਦੇਵਾਲ, ਮੰਗਲ ਸਿੰਘ, ਅਜੀਤ ਸਿੰਘ ਦੇਲਾਵਾਲ, ਬਲਵਿੰਦਰ ਸਿੰਘ, ਬਲਜਿੰਦਰ ਸਿੰਘ ਮਗਲਾਣੀ ਆਦਿ ਆਗੂ ਹਾਜ਼ਰ ਸਨ।