
ਲੁਧਿਆਣਾ, 21 ਅਗਸਤ (ਸੰਗਰਾਮੀ ਲਹਿਰ ਬਿਊਰੋ)- ਸੀਟੀਯੂ ਪੰਜਾਬ ਵੱਲੋਂ ਕਾਮਰੇਡ ਦੇਵ ਰਾਜ ਵਰਮਾ ਦੀ ਅਗਵਾਈ ਵਿੱਚ ਵੱਖ ਵੱਖ ਕਿੱਤਿਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਦੇਣ ਲਈ ਫਤਿਹਗਡ਼੍ਹ ਸਾਹਿਬ ਤੋਂ ਸੰਸਤ ਮੈਂਬਰ ਡਾ. ਅਮਰ ਸਿੰਘ ਨੂੰ ਮਿਲਿਆ। ਇਸ ਮੌਕੇ ਕਾਮਰੇਡ ਜਗਦੀਸ਼ ਚੰਦ ਜ਼ਿਲ੍ਹਾ ਸਕੱਤਰ ਸੀਟੀਯੂ ਲੁਧਿਆਣਾ, ਕਾਮਰੇਡ ਪਰਮਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਸੀਟੀਯੂ ਲੁਧਿਆਣਾ, ਗੁਰਦੀਪ ਕਲਸੀ ਵਿੱਤ ਸਕੱਤਰ ਸੀਟੀਯੂ ਲੁਧਿਆਣਾ, ਗੁਰਦੀਪ ਸਿੰਘ ਤਹਿਸੀਲ ਪ੍ਰਧਾਨ ਸੀਟੀਯੂ ਰਾਏਕੋਟ, ਤਹਿਸੀਲਦਾਰ ਯਾਦਵ, ਭੋਲਾ ਯਾਦਵ, ਨਰਿੰਦਰ ਸਿੰਘ ਰਾਏਕੋਟ, ਹਾਜੀ ਮੁਹੰਮਦ ਆਦਿ ਸਾਥੀ ਹਾਜ਼ਰ ਸਨ।