ਪਠਾਨਕੋਟ : ਇਮਾਰਤ ਉਸਾਰੀ ਨਾਲ ਸਬੰਧਿਤ ਕੰਮ ਕਰਦੇ 40 ਕਿਸਮਾਂ ਦੇ ਹੁਨਰਮੰਦ ਕਾਰੀਗਰਾਂ ਅਤੇ ਇਨ੍ਹਾਂ ਦੇ ਨਾਲ ਹੈਲਪਰ ਦੇ ਤੌਰ ‘ਤੇ ਕੰਮ ਕਰਦੇ ਮਜ਼ਦੂਰਾਂ ਨੇ ਇਕੱਠੇ ਹੋ ਕੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਜ਼ਿਲ੍ਹਾ ਪਠਾਨਕੋਟ ਦੇ ਬੈਨਰ ਹੇਠ ਖੱਰੀ ਭਵਨ ਵਿਖੇ ਬਾਬਾ ਵਿਸ਼ਵਕਰਮਾ ਦੀ ਪੂਜਾ ਕੀਤੀ ਉਪਰੰਤ ਵਿਸ਼ਾਲ ਲੰਗਰ ਵੀ ਲਗਾਇਆ| ਇਸ ਮੌਕੇ ਯੂਨੀਅਨ ਦੇ ਵਿੱਤ ਸਕੱਤਰ ਨੰਦ ਲਾਲ, ਤਿਲਕ ਰਾਜ, ਮਾ: ਪ੍ਰੇਮ ਸਾਗਰ, ਰਾਮ ਬਿਲਾਸ ਠਾਕੁਰ, ਭੱਠਾ ਮਜ਼ਦੂਰਾਂ ਦੇ ਆਗੂ ਕਾਮਰੇਡ ਸ਼ਿਵ ਕੁਮਾਰ, ਹਰਜਿੰਦਰ ਸਿੰਘ ਅਤੇ ਸੀ.ਟੀ.ਯੂ. ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਨੱਥਾ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਜਦੋਂ ਤੋਂ ਆਨਲਾਈਨ ਸਿਸਟਮ ਤਹਿਤ ਨਿਰਮਾਣ ਮਜ਼ਦੂਰਾਂ ਦੀ ਨਵੀਂ ਰਜਿਸਟਰੇਸ਼ਨ, ਨਵੀਨੀਕਰਨ ਅਤੇ ਵੱਖ-ਵੱਖ ਭਲਾਈ ਸਕੀਮਾਂ ਤਹਿਤ ਮਿਲਣ ਵਾਲੀਆ ਸਹੂਲਤਾ ਦਾ ਕੰਮ ਤੇਜ਼ ਹੋਣ ਦੀ ਬਜਾਏ ਬਿਲਕੁਲ ਠੱਪ ਹੋ ਗਿਆ ਹੈ| ਯੂਨੀਅਨ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਆਨਲਾਈਨ ਦੇ ਨਾਲ-ਨਾਲ ਆਫ਼ਲਾਈਨ ਵੀ ਜਾਰੀ ਰੱਖਿਆ ਜਾਵੇ ਨਹੀਂ ਤਾਂ ਆਉਣ ਵਾਲੀਆਂ ਪੰਚਾਇਤੀ ਚੋਣਾਂ ਵਿਚ ਮਜ਼ਦੂਰ ਇਨ੍ਹਾਂ ਨੰੂ ਵੋਟ ਨਾ ਪਾ ਕੇ ਆਪਣਾ ਰੋਸ ਪ੍ਰਗਟ ਕਰਨਗੇ| ਇਸ ਮੌਕੇ ਮਦਨ ਲਾਲ, ਉਂਕਾਰ ਪਾਲ, ਕਸਤੂਰੀ ਲਾਲ, ਨਰੋਤਮ ਸਿੰਘ ਪਠਾਨੀਆ, ਸੋਹਨ ਲਾਲ, ਦੇਵ ਰਾਜ, ਰਘੁਵੀਰ ਸਿੰਘ, ਮੋਹਨ ਲਾਲ, ਕਰਨੈਲ ਸਿੰਘ, ਅਸ਼ਵਨੀ ਕੁਮਾਰ, ਘਣਸ਼ਾਮ ਕੁਮਾਰ, ਤਿਲਕ ਰਾਜ, ਬਲਜੀਤ ਸਿੰਘ, ਸੁਖਦੇਵ ਰਾਜ, ਫਕੀਰ ਸਿੰਘ, ਮੋਹਨ ਸਿੰਘ, ਨਰੇਸ਼ ਕੁਮਾਰ, ਵੱਸਣ ਸਿੰਘ, ਯਸ਼ਪਾਲ, ਪੂਰਨ ਚੰਦ, ਬਲਕਾਰ ਸਿੰਘ, ਅਮੀਰਚੰਦ, ਮੁਲਖ ਰਾਜ, ਮੰਗਾ ਰਾਮ, ਪਿਆਰਾ ਸਿੰਘ, ਨੀਲੂ ਰਾਜ, ਕੁਲਦੀਪ ਰਾਜ, ਰਾਜ ਕੁਮਾਰ, ਮਹਿੰਦਰ ਸਿੰਘ ਅਤੇ ਰਾਜਨ ਕੁਮਾਰ ਆਦਿ ਹੋਰ ਸਾਥੀਆਂ ਨੇ ਆਪਣੇ ਵਿਚਾਰ ਪ੍ਰਗਟ ਸਾਂਝੇ ਕੀਤੇ|