Now Reading
ਪੰਜਾਬ ਘਰੇਲੂ ਮਜ਼ਦੂਰ ਯੂਨੀਅਨ ਦੀ ਮੀਟਿੰਗ ਹੋਈ

ਪੰਜਾਬ ਘਰੇਲੂ ਮਜ਼ਦੂਰ ਯੂਨੀਅਨ ਦੀ ਮੀਟਿੰਗ ਹੋਈ

ਪੱਟੀ : ਪੰਜਾਬ ਘਰੇਲੂ ਮਜ਼ਦੂਰ ਯੂਨੀਅਨ ਸਬੰਧਤ ਸੀ.ਟੀ.ਯੂ. ਪੰਜਾਬ ਦੀ ਮੀਟਿੰਗ ਅਮਨਦੀਪ ਕੌਰ ਦੀ ਪ੍ਰਧਾਨਗੀ ਹੇਠ ਪਿੰਡ ਕਿਰਤੋਵਾਲ ਵਿਖੇ ਹੋਈ, ਜਿਸ ਵਿਚ ਵੱਡੀ ਗਿਣਤੀ ਵਿਚ ਘਰੋਗੀ ਕੰਮ ਕਾਰ ਕਰ ਰਹੀਆਂ ਔਰਤਾਂ ਨੇ ਭਾਗ ਲਿਆ| ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਸਾਥੀ ਧਰਮ ਸਿੰਘ ਪੱਟੀ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਲੇਬਰ ਐਕਟ 2008 ਦੇ ਤਹਿਤ ਘਰੇਲੂ ਕੰਮ ਕਰ ਰਹੀਆਂ ਔਰਤਾਂ ਅਤੇ ਮਰਦਾਂ ਨੂੰ ਵੀ ਜਥੇਬੰਦੀ ਦੇ ਸੰਘਰਸ਼ ਦੇ ਦਬਾਅ ਸਦਕਾ ਲੇਬਰ ਐਕਟ ਅਧੀਨ ਲਿਆਂਦਾ ਗਿਆ ਹੈ| ਇਸ ਐਕਟ ਅਧੀਨ ਘਰੋਗੀ ਕੰਮ ਕਾਰ ਰਹੀਆਂ ਔਰਤਾਂ ਦੇ ਸੁਵਿਧਾ ਕੇਂਦਰ ਰਾਹੀਂ ਕਾਰਡ ਬਣ ਕੇ ਸਹੂਲਤਾਂ ਮਿਲਣਯੋਗ ਹਨ ਜਿਵੇਂ ਲਾਭਪਾਤਰੀ ਨੂੰ ਦੋ ਲੜਕੀਆਂ ਦੇ ਵਿਆਹਾਂ ਵਾਸਤੇ ਸ਼ਗਨ ਸਕੀਮ, ਤਿੰਨ ਲੱਖ ਦਾ ਬੀਮਾ, ਬੱਚਿਆਂ ਦੀ ਪੜ੍ਹਾਈ ਵਾਸਤੇ ਵਜ਼ੀਫਾ, 2 ਲੱਖ ਦੀ ਮੈਡੀਕਲ ਸਹੂਲਤ, 2 ਹਜ਼ਾਰ ਪ੍ਰਤੀ ਮਹੀਨਾ ਬੁਢਾਪਾ ਪੈਨਸ਼ਨ ਮਿਲਣਯੋਗ ਹਨ| ਇਨ੍ਹਾਂ ਦਾ ਲਾਭ ਲੈਣ ਲਈ ਜਥੇਬੰਦ ਹੋਣਾ ਬਹੁਤ ਜ਼ਰੂਰੀ ਹੈ| ਮੀਟਿੰਗ ਵਿਚ ਸਰਬਜੀਤ ਕੌਰ, ਪਰਮਜੀਤ ਕੌਰ, ਬਲਜੀਤ ਕੌਰ, ਰਾਜ ਕੌਰ, ਸਵਿੰਦਰ ਕੌਰ, ਗੁਰਮੀਤ ਕੌਰ, ਬਲਵਿੰਦਰ ਕੌਰ, ਕੁਲਵਿੰਦਰ ਕੌਰ, ਗੁਰਬਚਨ ਕੌਰ, ਬਹਾਲ ਸਿੰਘ, ਪ੍ਰਗਟ ਸਿੰਘ, ਸੁਰਜੀਤ ਸਿੰਘ, ਤਰਲੋਚਨ ਸਿੰਘ ਮਿੰਟੂ ਆਦਿ ਹਾਜ਼ਰ ਸਨ|

Scroll To Top