
ਗੁਰਦਾਸਪੁਰ, 4 ਅਗਸਤ (ਸੰਗਰਾਮੀ ਲਹਿਰ ਬਿਊਰੋ)- ਸਥਾਨਕ ਰੇਲਵੇ ਸਟੇਸ਼ਨ ਨੇੜੇ ਚਲਦੇ ਮੋਰਚੇ ਚ ਅੱਜ ਪੰਜਾਬ ਕਿਸਾਨ ਯੂਨੀਅਨ ਵਲੋਂ 225ਵੇਂ ਜਥੇ ਦੇ ਰੂਪ ਚ ਜਗੀਰ ਸਿੰਘ ਬੋਪਾਰਾਏ, ਬਲਦੇਵ ਸਿੰਘ ਭਾਂਬਰੀ, ਸਹਿਦੇਵ ਸਿੰਘ ਕਲੇਰ ਪੱਤਰਕਾਰ, ਹਰਵਿੰਦਰ ਸਿੰਘ ਮੌੜ, ਥੁੜਾ ਸਿੰਘ ਭਾਗੋਕਾਵਾਂ, ਦਲਵੀਰ ਸਿੰਘ ਬੋਪਾਰਾਏ, ਮਾ. ਦਲਜੀਤ ਸਿੰਘ ਨੇ ਭੁਖ ਹਡ਼ਤਾਲ ਰੱਖੀ।
ਇਸ ਮੌਕੇ ਗੁਰਦੀਪ ਸਿੰਘ, ਸੁਖਦੇਵ ਸਿੰਘ ਗੋਸਲ, ਐਸਪੀ ਸਿੰਘ, ਕਰਨੈਲ ਸਿੰਘ, ਅਬਨਾਸ਼ ਸਿੰਘ, ਸੁਖਵਿੰਦਰ ਸਿੰਘ ਨੇ ਸੰਬੋਧਨ ਕੀਤਾ।